ਲਖਨਊ : ਆਈਪੀਐੱਲ ਦੇ 26ਵੇਂ ਮੁਕਾਬਲੇ ’ਚ ਸ਼ਨੀਵਾਰ ਨੂੰ ਲਖਨਊ ਸੁਪਰਜਾਇੰਟਸ ਦਾ ਮੁਕਾਬਲਾ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਪਿਛਲੇ ਪੰਜ ਮੈਚਾਂ ’ਚ ਚਾਰ ਜਿੱਤਾਂ ਨਾਲ ਅੰਕ ਸੂਚੀ ’ਚ ਸਿਖ਼ਰ ’ਤੇ ਮੌਜੂਦ ਗੁਜਰਾਤ ਦੇ ਹੌਸਲੇ ਬੁਲੰਦ ਹਨ ਤੇ ਸ਼ੁਭਮਨ ਗਿੱਲ ਦੀ ਟੀਮ ਲਖਨਊ ’ਚ ਵੀ ਜਿੱਤ ਦੀ ਲੈਅ ਕਾਇਮ ਰੱਖਣ ਦੇ ਇਰਾਦੇ ਨਾਲ ਉਤਰੇਗੀ।
ਹਾਲਾਂਕਿ, ਲਖਨਊ ’ਚ ਮੁੰਬਈ ਇੰਡੀਅਨਜ਼ ਤੇ ਕੋਲਕਾਤਾ ਨਾਈਟਰਾਈਡਰਜ਼ ਦੇ ਖ਼ਿਲਾਫ਼ ਜਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਇਕਾਨਾ ਸਟੇਡੀਅਮ ’ਚ ਗੁਜਰਾਤ ਦੀ ਰਾਹ ਆਸਾਨ ਨਹੀਂ ਹੋਵੇਗੀ। ਖਾਸ ਕਰ ਕੇ ਨਿਕੋਲਸ ਪੂਰਨ, ਮਿਸ਼ੇਲ ਮਾਰਸ਼ ਤੇ ਐਡਮ ਮਾਰਕਰਮ ਨੂੰ ਰੋਕਣਾ ਗਿੱਲ ਐਂਡ ਕੰਪਨੀ ਦੇ ਲਈ ਚੁਣੌਤੀ ਹੋਵੇਗੀ।
