ਸੰਗਰੂਰ :- ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਸੁਨਾਮ-2 ਦੇ ਬਲਾਕ ਪ੍ਰਧਾਨ ਭਵਨਦੀਪ ਕੌਰ ਸਮਰਾ ਤੇ ਮੀਤ ਪ੍ਰਧਾਨ ਪਰਦੀਪ ਕੌਰ ਵੱਲੋਂ ਕੇਂਦਰੀ ਮੰਤਰੀ ਅਨਪੂਰਨਾ ਦੇਵੀ ਨੂੰ ਮੰਗ ਪੱਤਰ ਬਾਲ ਵਿਕਾਸ ਪ੍ਰਾਜੈਕਟ ਅਫਸਰ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਰਾਹੀਂ ਭੇਜੇ ਗਏ।
ਇਸ ਦੌਰਾਨ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਊਨਤਮ ਵੇਜਸ ਦੇ ਆਧਾਰ ’ਤੇ ਤਨਖਾਹ ਦਿੱਤੀ ਜਾਵੇ, ਵਰਕਰ ਤੇ ਹੈਲਪਰ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ, ਜਿਵੇਂ ਕਿ ਗੁਜਰਾਤ ਹਾਈਕੋਰਟ ਨੇ ਪਿਛਲੇ ਦਿਨੀਂ 2024 ’ਚ ਫੈਸਲਾ ਦਿੱਤਾ ਸੀ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਨੂੰ ਸਰਕਾਰੀ ਕਰਮਚਾਰੀ ਮੰਨਿਆ ਜਾਵੇ ਅਤੇ ਇਸ ਫੈਸਲੇ ਨੂੰ ਪੂਰੇ ਦੇਸ਼ ’ਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਜਾਵੇ। 2022 ’ਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰ ਕੇ ਵਰਕਰ ਅਤੇ ਹੈਲਪਰ ਲਈ ਗ੍ਰੈਚੂਟੀ ਦਾ ਪ੍ਰਬੰਧ ਕੀਤਾ ਜਾਵੇ।
ਇਸ ਸਮੇਂ ਮੰਗ ਪੱਤਰ ਦੇਣ ਸਮੇਂ ਬਲਾਕ ਮੀਤ ਪ੍ਰਧਾਨ ਪ੍ਰਦੀਪ ਕੌਰ, ਕਿਰਨ ਬਾਲਾ ਮਹਿਲਾਂ ਤੇ ਨਿਰਲੇਪ ਕੌਰ ਮਹਿਲਾਂ ਹਾਜ਼ਰ ਸਨ।
