
ਅੰਮ੍ਰਿਤਸਰ ਵਿਚ ਖਾਲਿਸਤਾਨੀ ਨਾਅਰੇ ਲਿਖਣ ਦਾ ਕੀਤਾ ਦਾਅਵਾ
ਅੰਮ੍ਰਿਤਸਰ -‘ਵਿਦੇਸ਼ ਵਿਚ ਬੈਠੇ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ’ਤੇ ਆਪਣੀ ਇਕ ਵੀਡੀਓ ਪੋਸਟ ਕੀਤੀ ਜੋ ਵਾਇਰਲ ਹੋ ਗਈ, ਜਿਸ ਨਾਲ ਪੰਜਾਬ ਪੁਲਸ ਵਿਚ ਹਲਚਲ ਮਚ ਗਈ।
ਵੀਡੀਓ ਵਿਚ ਅੱਤਵਾਦੀ ਪੰਨੂ ਅੰਮ੍ਰਿਤਸਰ ਵਿਚ ਖਾਲਿਸਤਾਨੀ ਨਾਅਰੇ ਲਿਖਣ ਦਾ ਦਾਅਵਾ ਕਰ ਰਿਹਾ ਸੀ। ਪੰਜਾਬ ਪੁਲਸ ਨੇ ਕਈ ਘੰਟਿਆਂ ਤੱਕ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ ਪਰ ਉਨ੍ਹਾਂ ਵੱਲੋਂ ਦੱਸੀ ਗਈ ਜਗ੍ਹਾ ’ਤੇ ਨਾ ਤਾਂ ਕੋਈ ਿਲਖਿਆ ਹੋਇਆ ਨਾਅਰਾ ਅਤੇ ਨਾ ਹੀ ਕੋਈ ਬੈਨਰ ਮਿਲਿਆ। ਪੰਜਾਬ ਪੁਲਸ ਵੱਲੋਂ ਭੰਡਾਰੀ ਪੁਲ, ਗੋਲਬਾਗ ਰੇਲਵੇ ਸਟੇਸ਼ਨ ਨੇੜੇ ਨਵੇਂ ਬੀ. ਆਰ. ਟੀ. ਐੱਸ. ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ, ਜਦਕਿ ਪੁਲਸ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਫੁੱਟ ਬ੍ਰਿਜ ’ਤੇ ਲੁਕਾਇਆ ਹੋਇਆ ਇਕ ਪੀਲਾ ਬੈਨਰ ਮਿਲਿਆ, ਜਿਸ ਨੂੰ ਉਹ ਆਪਣੇ ਨਾਲ ਲੈ ਗਏ। ਪੁਲਸ ਨੂੰ ਵੀਡੀਓ ਵਿਚ ਪੰਨੂ ਵੱਲੋਂ ਲਿਖੇ ਨਾਅਰੇ ਨਹੀਂ, ਮਿਲੇ ਜਦਕਿ ਵੀਡੀਓ ਵਿਚ ਅੱਤਵਾਦੀ ਪੰਨੂ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪ੍ਰਸ਼ੰਸਾ ਕਰਦਾ ਦਿਖਾਈ ਦੇ ਰਿਹਾ ਹੈ।
