ਸਾਰਾ ਦਿਨ ਨਹੀ ਚਲੇਗਾ ਦੋਵੇਂ ਬਾਰਡਰਾਂ ‘ਤੇ ਚੂਲਾ
ਖਨੌਰੀ, 9 ਦਸੰਬਰ : ਅੱਜ ਖਨੌਰੀ ਬਾਰਡਰ ਉੱਤੇ ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਕਿ 10 ਦਸੰਬਰ ਨੂੰ ਖਨੌਰੀ ਅਤੇ ਸੰਭੂ ਬਾਰਡਰਾਂ ‘ਤੇ ਸਾਰੇ ਕਿਸਾਨ ਚੂਲਾ ਨਹੀ ਬਾਲਣਗੇ ਅਤੇ ਪੂਰੇ ਦਿਨ ਦੀ ਭੁੱਖ ਹੜਤਾਲ ਹੋਵੇਗੀ। ਉਨ੍ਹਾਂ ਆਖਿਆ ਕਿ ਜਗਜੀਤ ਸਿੰਘ ਡਲੇਵਾਲ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ, ਜਿਸ ਕਰਨ ਉਹ ਅੱਜ ਖਨੌਰੀ ਰੈਲੀ ਦੀ ਸਟੇਜ ‘ਤੇ ਵੀ ਨਹੀ ਆ ਸਕੇ।
ਡੀ. ਆਈ. ਜੀ. ਸਿੱਧੂ ਤੇ ਐਸ. ਐਸ. ਪੀ. ਚਾਹਲ ਨੇ ਕੀਤੀ ਡਲੇਵਾਲ ਨਾਲ ਮੁਲਾਕਾਤ
ਅੱਜ ਵਿਸ਼ੇਸ਼ ਤੋਰ ‘ਤੇ ਪਟਿਆਲਾ ਰੇਜ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ,ਐਸ. ਐਸ. ਪੀ. ਜਗਤਾਰ ਸਿੰਘ ਚਾਹਲ ਨੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ ਅਤੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰਖਣ ਦੀ ਅਪੀਲ ਕੀਤੀ ਹੈ। ਇਸ ਮੌਕੇ ਕਿਸਾਨਾਂ ਨੇ ਪੁਲਸ ਅਧਿਕਾਰੀਆਂ ਕੋਲ ਆਪਦੀਆਂ ਕੁੱਝ ਮੰਗਾਂ ਵੀ ਰਖੀਆਂ, ਜਿਨਾ ਨੂੰ ਲੈ ਕੇ ਪੁਲਸ ਅਧਿਕਾਰੀਆਂ ਨੇ ਸਰਕਾਰ ਕੋਲ ਅਵਾਜ਼ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ।

ਦੇਸ ਭਰ ‘ਚ ਲੋਕ ਸਭਾ ਮੈਂਬਰਾਂ ਦੇ ਘਰਾਂ ਸਾਹਮਣੇ ਕਿਸਾਨਾਂ ਨੇ ਕੀਤੀ ਭੁੱਖ ਹੜਤਾਲ
– ਉੱਤਰ ਪ੍ਰਦੇਸ਼ ਦੇ ਅਲੀਗੜ ‘ਚ ਕਿਸਾਨਾਂ ਨੂੰ ਕੀਤਾ ਗ੍ਰਿਫ਼ਤਾਰ
ਪਟਿਆਲਾ, 9 ਦਸੰਬਰ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋ ਸੰਭੂ ਅਤੇ ਖਨੌਰੀ ਬਾਰਡਰਾਂ ‘ਤੇ ਐਮ. ਐਸ. ਪੀ. ਤੇ ਹੋਰ ਮੰਗਾਂ ਨੂੰ ਲੈ ਕੇ ਚਲ ਰਹੇ ਸੰਘਰਸ਼ ਦੇ ਚਲਦੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡਲੇਵਾਲ ਦੇ ਹਕ ਵਿਚ ਦੇਸ਼ ਭਰ ਵਿਚ ਕਿਸਾਨਾਂ ਨੇ ਲੋਕ ਸਭਾ ਮੈਂਬਰਾਂ ਦੇ ਘਰਾਂ ਸਾਹਮਣੇ 17 ਘੰਟੇ ਦੀ ਭੁੱਖ ਹੜਤਾਲ ਕੀਤੀ ਅਤੇ ਲੋਕ ਸਭਾ ਮੈਂਬਰਾਂ ਨੂੰ ਐਮ. ਐਸ. ਪੀ. ਤੇ ਹੋਰ ਮੁਦਿਆਂ ਨੂੰ ਲੈ ਕੇ ਸਵਾਲ ਕੀਤੇ।
ਉੱਤਰ ਪ੍ਰਦੇਸ, ਹਰਿਆਣਾ, ਬੰਗਲੁਰੂ ਸਮੇਤ ਦੇਸ਼ ਦੇ ਕਈ ਰਾਜਾਂ ਵਿਚ ਲਗਭਗ 150 ਤੋਂ ਵਧ ਮੈਂਬਰ ਪਾਰਲੀਮੈਂਟਾਂ ਅਗੇ ਅੱਜ ਰੋਸ ਪ੍ਰਦਰਸ਼ਨ ਹੋਏ। ਉਤਰ ਪ੍ਰਦੇਸ਼ ਦੇ ਅਲੀਗੜ ਵਿਚ ਕਿਸਾਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦੇ ਹਕ ਵਿਚ ਵੱਖ- ਵੱਖ ਕਿਸਾਨ ਜਥੇਬਦੀਆਂ ਨੇ ਅੱਜ ਸੰਭੂ ਅਤੇ ਖਨੌਰੀ ਬਾਰਡਰ ਦੇ ਸੰਘਰਸ਼ ਨੂੰ ਹੋਰ ਤਕੜਾ ਕਰਨ ਅਤੇ ਮੋਦੀ ਸਰਕਾਰ ਤੱਕ ਅਵਾਜ਼ ਪਹੁੰਚਾਉਣ ਲਈ ਇਹ ਭੁੱਖ ਹੜਤਾਲ ਕੀਤੀ।

