Punjab Election

ਕੁਝ ਥਾਵਾਂ ‘ਤੇ ਦੁਬਾਰਾ ਪੈਣਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ

ਚੰਡੀਗੜ੍ਹ, 14 ਦਸੰਬਰ : ਰਾਜ ਚੋਣ ਕਮਿਸ਼ਨ ਨੇ 16 ਦਸੰਬਰ ਨੂੰ ਕੁਝ ਥਾਵਾਂ ‘ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਦੁਬਾਰਾ ਵੋਟਾਂ ਪਾਉਣ ਦੇ ਹੁਕਮ ਦਿੱਤੇ ਹਨ।

ਕਮਿਸ਼ਨ ਦੁਆਰਾ ਸੂਚਿਤ ਪ੍ਰੋਗਰਾਮ ਦੇ ਅਨੁਸਾਰ ਰਾਜ ਵਿੱਚ 22 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਤਸੱਲੀਬਖਸ਼ ਅਤੇ ਸ਼ਾਂਤੀਪੂਰਵਕ ਢੰਗ ਨਾਲ ਹੋਈਆਂ ਹਨ। ਕਿਤੇ ਵੀ ਕੋਈ ਜਾਨੀ ਨੁਕਸਾਨ ਜਾਂ ਵੱਡੀ ਝੜਪ ਦੀ ਰਿਪੋਰਟ ਨਹੀਂ ਹੈ।

ਇਨ੍ਹਾਂ ਥਾਵਾਂ ‘ਤੇ ਦੁਬਾਰਾ ਵੋਟਾਂ ਪਾਉਣ ਦੇ ਹੁਕਮ

1. ਬਲਾਕ ਸੰਮਤੀ ਅਟਾਰੀ, ਜ਼ੋਨ ਨੰਬਰ 08 (ਖਾਸਾ) (ਬੂਥ ਨੰਬਰ 52,53,54,55) ਅਤੇ ਜ਼ੋਨ ਨੰਬਰ 17 (ਵਰਪਾਲ ਕਲਾਂ) (ਬੂਥ ਨੰਬਰ 90,91,93,94,95) – ਜ਼ਿਲ੍ਹਾ ਅੰਮ੍ਰਿਤਸਰ।

2. ਬਲਾਕ ਸੰਮਤੀ ਚੰਨਣਵਾਲ (ਜ਼ੋਨ ਨੰ. 04), ਪਿੰਡ ਰਾਏਸਰ ਪਟਿਆਲਾ (ਬੂਥ ਨੰ. 20) – ਜ਼ਿਲ੍ਹਾ ਬਰਨਾਲਾ

3. ਪਿੰਡ ਬਾਬਨੀਆ (ਬੂਥ ਨੰ. 63 ਅਤੇ 64), ਅਤੇ ਪਿੰਡ ਮਧੀਰ (ਬੂਥ ਨੰ. 21 ਅਤੇ 22) ਬਲਾਕ ਕੋਟ ਭਾਈ, ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ,

4. ਪਿੰਡ ਚੰਨ੍ਹੀਆ (ਪੋਲਿੰਗ ਸਟੇਸ਼ਨ 124) – ਜ਼ਿਲ੍ਹਾ ਗੁਰਦਾਸਪੁਰ

5. ਪੋਲਿੰਗ ਬੂਥ 72, ਪੰਚਾਇਤ ਸੰਮਤੀ ਭੋਗਪੁਰ (ਜ਼ੋਨ ਨੰ. 4) – ਜ਼ਿਲ੍ਹਾ ਜਲੰਧਰ

ਮੁੜ-ਪੋਲਿੰਗ 16.12.2025 ਨੂੰ ਸਵੇਰੇ 08 ਵਜੇ ਤੋਂ ਸ਼ਾਮ 04 ਵਜੇ ਤੱਕ ਹੋਵੇਗੀ। ਇਨ੍ਹਾਂ ਦੀ ਗਿਣਤੀ 17.12.2025 ਨੂੰ ਆਮ ਗਿਣਤੀ ਦੇ ਨਾਲ ਕੀਤੀ ਜਾਵੇਗੀ।

Read More : ਭਾਜਪਾ ਚੋਣ ਕਮਿਸ਼ਨ ਦੀ ਮਦਦ ਤੋਂ ਬਿਨਾਂ ਚੋਣ ਨਹੀਂ ਜਿੱਤ ਸਕਦੀ : ਪ੍ਰਿਯੰਕਾ ਗਾਂਧੀ

Leave a Reply

Your email address will not be published. Required fields are marked *