ਦਰਜਨ ਦੇ ਕਰੀਬ ਹਮਲਾਵਰਾਂ ਨੇ ਕੀਤਾ ਹਮਲਾ
ਜਲੰਧਰ, 17 ਜੂਨ -: ਜਲੰਧਰ ਵਿਚ ਦੇਰ ਰਾਤ 10:45 ਵਜੇ ਸੁਚੀ ਪਿੰਡ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿਥੇ ਇਕ ਦਰਜਨ ਦੇ ਕਰੀਬ ਹਮਲਾਵਰਾਂ ਨੇ ਤਿੰਨ ਭਰਾਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਭੱਜ ਗਏ।
ਇਸ ਘਟਨਾ ਵਿਚ ਇਕ ਭਰਾ ਦੀ ਮੌਤ ਹੋ ਗਈ, ਜਦੋਂ ਕਿ 2 ਭਰਾਵਾਂ ਨੂੰ ਜ਼ਖਮੀ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਵਾਸੀ ਪਿੰਡ ਸੁਚੀ ਦੇ ਰਹਿਣ ਵਾਲੇ ਵਜੋਂ ਹੋਈ ਹੈ। ਇਸ ਦੇ ਨਾਲ ਹੀ ਭਰਾ ਮੁਕੇਸ਼ ਕੁਮਾਰ ਅਤੇ ਪਵਨ ਕੁਮਾਰ ਗੰਭੀਰ ਜ਼ਖ਼ਮੀ ਹਨ।
ਇਸ ਦੌਰਾਨ ਰਾਮਾ ਮੰਡੀ ਥਾਣੇ ਦੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਇਲਾਕੇ ਦੇ ਸੀ. ਸੀ. ਟੀ. ਵੀ. ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਨਾਲ ਹੀ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਮਨਦੀਪ ਸਿੰਘ ਖਾਣਾ ਖਾਣ ਤੋਂ ਬਾਅਦ ਸੈਰ ਕਰਦੇ ਹੋਏ ਆਪਣੇ ਭਰਾ ਪਵਨ ਦੀ ਦੁਕਾਨ ‘ਤੇ ਪਹੁੰਚਿਆ, ਜਿੱਥੇ ਤਿੰਨੋਂ ਭਰਾ ਅਤੇ ਉਨ੍ਹਾਂ ਦਾ ਪਿਤਾ ਜੈਰਾਮ ਬੈਠੇ ਗੱਲਾਂ ਕਰ ਰਹੇ ਸਨ। ਫਿਰ ਪ੍ਰਿੰਸ ਨਾਮ ਦਾ ਇਕ ਨੌਜਵਾਨ, ਜੋ ਆਪਣੇ ਸਾਥੀਆਂ ਨਾਲ ਕਾਲੇ ਰੰਗ ਦੀ ਸਕਾਰਪੀਓ ਵਿਚ ਆਇਆ ਸੀ, ਜਦੋਂ ਮਨਦੀਪ ਦੁਕਾਨ ਤੋਂ ਬਾਹਰ ਆਇਆ ਤਾਂ ਪ੍ਰਿੰਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਨਦੀਪ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਮਨਦੀਪ ਨੂੰ ਬਚਾਉਣ ਆਏ ਉਸ ਦੇ ਭਰਾਵਾਂ ਮੁਕੇਸ਼ ਅਤੇ ਪਵਨ ‘ਤੇ ਵੀ ਹਮਲਾ ਕਰ ਦਿੱਤਾ। ਤਿੰਨਾਂ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਮੁਲਜ਼ਮ ਸਕਾਰਪੀਓ ਵਿਚ ਮੌਕੇ ਤੋਂ ਭੱਜ ਗਏ। ਪੀੜਤ ਦੇ ਪਿਤਾ ਜੈਰਾਮ ਦੇ ਅਨੁਸਾਰ ਹਨੇਰਾ ਹੋਣ ਕਾਰਨ ਕਾਰ ਦਾ ਨੰਬਰ ਦਿਖਾਈ ਨਹੀਂ ਦਿੱਤਾ ਸੀ। ਨੇੜੇ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖਮੀ ਭਰਾਵਾਂ ਨੂੰ ਜਲੰਧਰ ਪਠਾਨਕੋਟ ਹਾਈਵੇਅ ‘ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਮਨਦੀਪ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਵਿਚ ਮਾਮਲਾ ਪੁਰਾਣੀ ਰੰਜ਼ਿਸ਼ ਦਾ ਜਾਪਦਾ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਜਲਦੀ ਹੀ ਮੁਲਜ਼ਮਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Read More : 18 ਸਾਲ ਬਾਅਦ ਪ੍ਰੇਮ ਵਿਆਹ ਦਾ ਖੌਫਨਾਕ ਅੰਤ