ਜੰਡਿਆਲਾ ਗੁਰੂ, 7 ਦਸੰਬਰ: ਜ਼ਿਲਾ ਅੰਮ੍ਰਿਤਸਰ ਵਿਚ ਪੁਲਿਸ ਹਿਰਾਸਤ ਵਿਚ ਸ਼ੱਕੀ ਹਾਲਾਤਾਂ ਵਿਚ ਨੌਜਵਾਨ ਦੀ ਮੌਤ ਹੋ ਗਈ, ਜਿਸਦੇ ਰੋਸ ਵਜੋਂ ਪਰਿਵਾਰ ਨੇ ਇਨਸਾਫ ਲਈ ਹਾਈਵੇ ਜਾਮ ਕਰ ਦਿੱਤਾ।
ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਥਾਣੇ ਦੀ ਪੁਲਸ ਨੇ ਸ਼ਨੀਵਾਰ ਰਾਤ ਨੂੰ ਪਿੰਡ ਕਿਲਾ ਮਿਓਕਾ ਦੇ ਇਕ ਨੌਜਵਾਨ ਨੂੰ ਜੰਡਿਆਲਾ ਗੁਰੂ ਥਾਣੇ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਪਰ ਐਤਵਾਰ ਸਵੇਰੇ ਹਰਮਨ ਸਿੰਘ ਪੁਲਸ ਹਿਰਾਸਤ ਵਿਚ ਮ੍ਰਿਤਕ ਪਾਇਆ ਗਿਆ।
ਇਸ ਘਟਨਾ ਦੇ ਵਿਰੋਧ ਵਿਚ ਹਰਮਨ ਦੇ ਪਰਿਵਾਰ ਨੇ ਜੀ. ਟੀ. ਰੋਡ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਆਵਾਜਾਈ ਜਾਮ ਕਰ ਦਿੱਤੀ। ਪਰਿਵਾਰ ਦਾ ਦਾਅਵਾ ਹੈ ਕਿ ਪੁਲਸ ਵਲੋਂ ਕੁੱਟਣ ਕਾਰਨ ਹਰਮਨ ਦੀ ਮੌਤ ਹੋਈ ਹੈ।
ਡੀ. ਐੱਸ. ਪੀ. ਜੰਡਿਆਲਾ ਗੁਰੂ ਨੇ ਦੱਸਿਆ ਕਿ ਹਰਮਨ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹ ਅੱਜ ਸਵੇਰੇ ਹਿਰਾਸਤ ਵਿਚ ਮ੍ਰਿਤਕ ਪਾਇਆ ਗਿਆ। ਉਸ ਦੀ ਕੁੱਟਮਾਰ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇਗਾ। ਮਾਣਯੋਗ ਅਦਾਲਤ ਹਰਮਨ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰੇਗੀ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਖ਼ਬਰ ਲਿਖੇ ਜਾਣ ਤਕ ਜਾਮ ਜਾਰੀ ਸੀ।
Read More : ਭਿਆਨਕ ਹਾਦਸਾ : 3 ਨੌਜਵਾਨਾਂ ਦੀ ਮੌਤ
