ਮਾਨਸਾ, 31 ਜੁਲਾਈ : ਇਕ ਪਾਸੇ ਜਿੱਥੇ ਜ਼ਿਲਾ ਮਾਨਸਾ ਦੀਆਂ ਇਕੋ ਪਰਿਵਾਰ ਦੀਆਂ ਤਿੰਨ ਧੀਆਂ ਵੱਲੋਂ ਯੂਜੀਸੀ ਨੈੱਟ ਪ੍ਰੀਖਿਆ ਪਾਸ ਕੀਤੀ ਗਈ ਹੈ, ਉਥੇ ਹੀ ਦੂਜੇ ਪਾਸੇ ਜ਼ਿਲਾ ਮਾਨਸਾ ਦੇ ਕਸਬਾ ਬੋਹੇ ਦੇ ਬੱਕਰੀਆਂ ਚਾਰਨ ਵਾਲੇ ਨੌਜਵਾਨ ਵੱਲੋਂ ਯੂਜੀਸੀ ਨੈੱਟ ਪ੍ਰੀਖਿਆ ਪਾਸ ਕੀਤੀ ਗਈ। ਉਕਤ ਨੌਜਵਾਨ ਵੱਲੋਂ ਕੀਤੀ ਆਪਣੀ ਮਿਹਨਤ ਸਦਕਾ ਇਹ ਪ੍ਰੀਖਿਆ ਪਾਸ ਕੀਤੀ ਗਈ ਅਤੇ ਇਸ ਦੇ ਨਾਲ ਹੀ ਕਸਬੇ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ।
ਕਸਬਾ ਬੋਹੇ ਦੇ ਨੌਜਵਾਨ ਕੋਮਲ ਨੇ ਦੱਸਿਆ ਕਿ ਉਸ ਨੇ ਬੀਏ ਬੀਐਡ ਅਤੇ ਇੰਗਲਿਸ਼ ਐਮਏ ਕੀਤੀ ਹੈ। ਇਸ ਦੇ ਬਾਅਦ ਉਸਨੇ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕੀਤੀ। ਉਸ ਨੇ ਦੱਸਿਆ ਕਿ ਮੁਸ਼ਕਲਾਂ ਉਸ ਨੂੰ ਕਾਫੀ ਆਈਆਂ ਪਰ ਉਸ ਦੀ ਮਿਹਨਤ ਰੰਗ ਲਿਆਈ ਹੈ। ਉਸ ਨੇ ਦੱਸਿਆ ਕਿ ਉਸ ਕੋਲ 10 ਤੋਂ 12 ਬੱਕਰੀਆਂ ਹਨ।
ਪਰਿਵਾਰ ਵਿੱਚ ਉਹਨਾਂ ਦੇ ਦਾਦੀ, ਮਾਤਾ-ਪਿਤਾ ਅਤੇ ਭਰਾ ਨੇ ਹੱਲਾਸ਼ੇਰੀ ਦਿੱਤੀ। ਉਹ ਜਨਵਰੀ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ।
Read More : ਨਸ਼ਾ ਸਮੱਗਲਰ ਵੱਲੋਂ ਕੀਤੀ ਨਾਜਾਇਜ਼ ਉਸਾਰੀ ’ਤੇ ਚੱਲਿਆ ਬੁਲਡੋਜ਼ਰ