ਗੱਲਬਾਤ ਦੀ ਵੀਡੀਓ ਵਾਇਰਲ
ਪਟਿਆਲਾ, 1 ਜੁਲਾਈ : ਬੀਤੇ ਦਿਨ ਕਾਂਗਰਸ ਨੇਤਾ ਸੁਖਪਾਲ ਖਹਿਰਾ ਵੱਲੋਂ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ’ਤੇ ਲਾਏ ਬੇਤੁਕੇ ਅਤੇ ਕਥਿਤ ਦੋਸ਼ਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਵਿਧਾਇਕ ਪਠਾਣਮਾਜਰਾ ਨੇ ਫੋਨ ਉੱਪਰ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਚੰਗੀ ਤਰ੍ਹਾਂ ਤੂੰ-ਤੂੰ ਮੈਂ-ਮੈਂ ਹੋਈ।
ਪਠਾਣਮਾਜਰਾ ਅਤੇ ਖਹਿਰਾ ਨਾਲ ਹੋਈ ਗੱਲਬਾਤ ਦੀ ਵੀਡੀਓ ਅੱਗ ਦੀ ਤਰ੍ਹਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵੀਡੀਓ ’ਚ ਖਹਿਰਾ ਸਵਾਲਾਂ ਦੇ ਜਵਾਬ ਨਾ ਦੇ ਸਕਣ ਕਾਰਨ ਫੋਨ ਹੀ ਕੱਟ ਗਏ।
ਹਰਮੀਤ ਸਿੰਘ ਪਠਾਣਮਾਜਰਾ ਨੇ ਖਹਿਰਾ ਨੂੰ ਫੋਨ ’ਤੇ ਆਖਿਆ ਕਿ ਤੁਸੀਂ ਮੇਰੇ ਉੱਪਰ ਬੇਤੁਕੇ ਦੋਸ਼ ਲਾ ਰਹੇ ਹੋ। ਤੁਹਾਨੂੰ ਪਤਾ ਹੈ ਕਿ ਮੇਰੇ ਕੋਲ ਜੱਦੀ ਜ਼ਮੀਨ-ਜਾਇਦਾਦ ਕਿੰਨੀ ਸੀ। ਜਦੋਂ ਤੇਰੇ ਕੋਲ ਕੁਝ ਨਹੀਂ ਸੀ, ਉਸ ਵੇਲੇ ਵੀ ਮੈਂ ਬੁਲੇਟ ਮੋਟਰਸਾਈਕਲ ਉੱਪਰ ਪੜ੍ਹਨ ਜਾਂਦਾ ਸੀ। ਪਠਾਣਮਾਜਰਾ ਨੇ ਖਹਿਰਾ ਨੂੰ ਆਖਿਆ, ‘‘ਤੂੰ ਕਿਹੜੇ ਵੱਡੇ ‘ਰਾਜੇ ਖਾਨਦਾਨ’ ਵਿਚੋਂ ਹੈ, ਤੇਰਾ ਮੈਨੂੰ ਸਭ ਕੁਝ ਪਤਾ ਹੈ’’।
ਵਿਧਾਇਕ ਪਠਾਣਮਾਜਰਾ ਨੇ ਖਹਿਰਾ ਨੂੰ ਸਪੱਸ਼ਟ ਆਖਿਆ ਕਿ ਮੈਂ ਤੇਰੇ ਨਾਲੋਂ ਵੱਧ ਰਜਵਾੜਾ ਹਾਂ, ਜਦੋਂ ਮਰਜ਼ੀ ਆ ਕੇ ਮੇਰੇ ਨਾਲ ਬੈਠ ਲਈਂ। ਪਠਾਣਮਾਜਰਾ ਨੇ ਖਹਿਰਾ ਦੀ ਚੰਗੀ ਲਾਹ-ਪਾਹ ਕੀਤੀ, ਜਿਸ ਤੋਂ ਬਾਅਦ ਖਹਿਰਾ ਫੋਨ ਕੱਟ ਗਏ।
Read More : 30000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਕਾਬੂ