yogi-adityanath

ਯੋਗੀ ਆਦਿੱਤਿਆਨਾਥ ਨੇ ਕਾਸ਼ੀ ਵਿਸ਼ਵਨਾਥ ਮੰਦਰ ਅਤੇ ਬਾਬਾ ਕਾਲ ਭੈਰਵ ਮੰਦਰ ਵਿਚ ਕੀਤੀ ਪੂਜਾ

ਮੁੱਖ ਮੰਤਰੀ ਨੇ ਕਾਸ਼ੀ ਤੋਂ ‘ਸਕੂਲ ਚਲੋ ਮੁਹਿੰਮ’ ਦਾ ਕੀਤਾ ਆਗਾਜ਼; ਕਿਹਾ- ਹੁਣ ਸਿੱਖਿਆ ਨਾਲ ਬਦਲ ਰਿਹਾ ਹੈ ਗਰੀਬ ਬੱਚਿਆਂ ਦਾ ਭਵਿੱਖ

ਵਾਰਾਣਸੀ, 4 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸਵੇਰੇ ਕਾਸ਼ੀ ਵਿਸ਼ਵਨਾਥ ਮੰਦਰ ਅਤੇ ਬਾਬਾ ਕਾਲ ਭੈਰਵ ਮੰਦਰ ਵਿੱਚ ਪੂਜਾ-ਅਰਚਨਾ ਕੀਤੀ। ਧਾਰਮਿਕ ਰਸਮਾਂ ਤੋਂ ਬਾਅਦ ਉਨ੍ਹਾਂ ਨੇ ਵਾਰਾਣਸੀ ਦੇ ਸ਼ਿਵਪੁਰ ਸਥਿਤ ਕੰਪੋਜ਼ਿਟ ਸਕੂਲ ਤੋਂ ਰਾਜ ਪੱਧਰੀ ‘ਸਕੂਲ ਚਲੋ ਮੁਹਿੰਮ’ ਦੀ ਸ਼ੁਰੂਆਤ ਕੀਤੀ। ਸਮਾਗਮ ਦੌਰਾਨ ਮੁੱਖ ਮੰਤਰੀ ਨੇ ਖੁਦ ਬੱਚਿਆਂ ਦੇ ਮੋਢਿਆਂ ‘ਤੇ ਸਕੂਲ ਬੈਗ ਰੱਖੇ ਅਤੇ ਉਨ੍ਹਾਂ ਨੂੰ ਕਿਤਾਬਾਂ ਭੇਂਟ ਕੀਤੀਆਂ।

ਇਸ ਮੌਕੇ ਮੁੱਖ ਮੰਤਰੀ ਨੇ ਪੁਰਾਣੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 2017 ਤੋਂ ਪਹਿਲਾਂ ਸਿੱਖਿਆ ਸਰਕਾਰ ਦੇ ਏਜੰਡੇ ‘ਤੇ ਨਹੀਂ ਸੀ। ਉਨ੍ਹਾਂ ਕਿਹਾ ਕਿ ਹੁਣ ਸਿਸਟਮ ਬਦਲ ਚੁੱਕਾ ਹੈ ਅਤੇ ਬੱਚਿਆਂ ਨੂੰ ਰਵਾਇਤੀ ਪੜ੍ਹਾਈ ਦੇ ਨਾਲ-ਨਾਲ ਤਕਨੀਕੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ, ਜੋ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਏਗੀ।

ਮੁੱਖ ਮੰਤਰੀ ਯੋਗੀ ਨੇ ਸਕੂਲ ਵਿੱਚ ਬੱਚਿਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ ਅਤੇ ਉਨ੍ਹਾਂ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਲਈ। ਸਮਾਗਮ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਰਹੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਹੁਣ ਗਰੀਬ ਬੱਚਿਆਂ ਨੂੰ ਧੋਖਾ ਨਹੀਂ, ਸਗੋਂ ਬਿਹਤਰ ਭਵਿੱਖ ਲਈ ਮਿਆਰੀ ਸਿੱਖਿਆ ਮਿਲ ਰਹੀ ਹੈ।

Read More : ਜਲੰਧਰ ਤੋਂ ਹਰਿਦੁਆਰ ਲਈ ‘ਦਮਦੀ ਯਾਤਰਾ’ ਰਵਾਨਾ; ਮਹਿੰਦਰ ਭਗਤ ਨੇ ਦਿਖਾਈ ਹਰੀ ਝੰਡੀ

Leave a Reply

Your email address will not be published. Required fields are marked *