ਵਿਸ਼ਾਖਾਪਟਨਮ, 12 ਅਕਤੂਬਰ : ਮਹਿਲਾ ਵਨਡੇ ਵਿਸ਼ਵ ਕੱਪ ਵਿਚ ਭਾਰਤ ਨੇ ਐਤਵਾਰ ਨੂੰ ਵਿਸ਼ਾਖਾਪਟਨਮ ਵਿੱਚ 330 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ 7 ਵਿਕਟਾਂ ਦੇ ਨੁਕਸਾਨ ‘ਤੇ 49 ਓਵਰਾਂ ਵਿੱਚ ਟੀਚਾ ਪ੍ਰਾਪਤ ਕਰ ਲਿਆ। ਕਪਤਾਨ ਐਲਿਸਾ ਹੀਲੀ ਨੇ ਪ੍ਰਤਿਭਾ ਅਤੇ ਧੀਰਜ ਨਾਲ ਸੈਂਕੜਾ ਲਗਾਉਂਦੇ ਹੋਏ ਆਸਟ੍ਰੇਲੀਆ ਨੂੰ ਅਪਣੇ ਵਿਸ਼ਵ ਕੱਪ ਮੈਚ ਵਿਚ ਭਾਰਤ ਵਿਰੁੱਧ ਤਿੰਨ ਵਿਕਟਾਂ ਨਾਲ ਜਿੱਤ ਦਿਵਾਈ।
ਹੀਲੀ ਨੇ 107 ਗੇਂਦਾਂ ’ਤੇ 21 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 142 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸੱਤ ਵਾਰ ਦੀ ਚੈਂਪੀਅਨ ਟੀਮ ਨੇ ਸੱਤ ਵਿਕਟਾਂ ਉਤੇ 331 ਦੌੜਾਂ ਬਣਾ ਕੇ ਭਾਰਤੀ ਟੀਮ ਵਲੋਂ ਦਿੱਤੇ ਵਿਸ਼ਾਲ ਟੀਚੇ ਨੂੰ ਇਕ ਓਵਰ ਰਹਿੰਦੇ ਹੀ ਪੂਰਾ ਕਰ ਲਿਆ। ਮੇਜ਼ਬਾਨ ਟੀਮ ਨੇ ਸਮ੍ਰਿਤੀ ਮੰਧਾਨਾ ਅਤੇ ਪ੍ਰਤਿਕਾ ਰਾਵਲ ਦੇ ਅਰਧ ਸੈਂਕੜੇ ਬਦੌਲਤ ਸ਼ਾਨਦਾਰ 330 ਦੌੜਾਂ ਬਣਾਈਆਂ ਸਨ ਪਰ ਵਿਸ਼ਾਲ ਟੀਚੇ ਦਾ ਬਚਾਅ ਨਾ ਕਰ ਸਕੀ।
ਆਸਟ੍ਰੇਲੀਆ ਨੇ ਬਾਅਦ ਵਿਚ ਬੱਲੇਬਾਜ਼ੀ ਕਰਦਿਆਂ ਸਭ ਤੋਂ ਜ਼ਿਆਦਾ ਦੌੜਾਂ ਦਾ ਰੀਕਾਰਡ ਵੀ ਬਣਾਇਆ। ਇਸ ਤੋਂ ਪਹਿਲਾਂ ਸੱਭ ਤੋਂ ਵੱਧ ਸਫਲ ਦੌੜਾਂ ਦਾ ਪਿੱਛਾ ਸ੍ਰੀਲੰਕਾ ਨੇ 2024 ਵਿਚ ਦਖਣੀ ਅਫਰੀਕਾ ਦੇ ਵਿਰੁੱਧ 302 ਦੌੜਾਂ ਬਣਾ ਕੇ ਕੀਤਾ ਸੀ। ਅੱਜ ਦੀ ਜਿੱਤ ਨਾਲ ਆਸਟ੍ਰੇਲੀਆ ਟੀਮ 7 ਅੰਕਾਂ ਨਾਲ ਸੂਚੀ ਵਿਚ ਸਿਖਰ ਉਤੇ ਹੈ, ਜਦਕਿ ਭਾਰਤ ਚਾਰ ਅੰਕਾਂ ਨਾਲ ਤੀਜੇ ਸਥਾਨ ਉਤੇ ਹੈ।
Read More : ਆਰ.ਟੀ.ਆਈ. ਐਕਟ ਦੀ 20ਵੀਂ ਵਰ੍ਹੇਗੰਢ ‘ਤੇ ਕਾਂਗਰਸ ਦਾ ਸੰਕਲਪ