America

ਰੂਸੀ ਸ਼ਹਿਰ ’ਚ ਡਰੋਨ ਹਮਲੇ ਨਾਲ ਔਰਤ ਦੀ ਮੌਤ

3 ਲੋਕ ਜ਼ਖਮੀ

ਮਾਸਕੋ, 11 ਜਨਵਰੀ : ਯੂਕ੍ਰੇਨ ਦੇ ਇਕ ਡਰੋਨ ਹਮਲੇ ’ਚ ਰੂਸ ਦੇ ਵੋਰੋਨੇਜ਼ ਸ਼ਹਿਰ ’ਚ ਇਕ ਔਰਤ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਖੇਤਰੀ ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੋਏ ਹਮਲੇ ਦੌਰਾਨ ਡਰੋਨ ਦਾ ਮਲਬਾ ਇਕ ਘਰ ’ਤੇ ਡਿੱਗਣ ਕਾਰਨ ਜ਼ਖਮੀ ਹੋਈ ਇਕ ਔਰਤ ਦੀ ਹਸਪਤਾਲ ਦੇ ਗੰਭੀਰ ਦੇਖਭਾਲ ਯੂਨਿਟ (ਆਈ. ਸੀ. ਯੂ.) ’ਚ ਇਲਾਜ ਦੌਰਾਨ ਰਾਤ ਨੂੰ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ 3 ਲੋਕ ਜ਼ਖਮੀ ਹੋਏ ਹਨ ਅਤੇ 10 ਤੋਂ ਵੱਧ ਅਪਾਰਟਮੈਂਟ ਇਮਾਰਤਾਂ, ਨਿੱਜੀ ਘਰਾਂ ਅਤੇ ਇਕ ਹਾਈ ਸਕੂਲ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਏਅਰ ਡਿਫੈਂਸ ਸਿਸਟਮ ਨੇ ਵੋਰੋਨੇਜ਼ ਦੇ ਉੱਪਰ 17 ਡਰੋਨ ਡੇਗ ਦਿੱਤੇ। ਇਹ ਸ਼ਹਿਰ ਕਰੀਬ 10 ਲੱਖ ਤੋਂ ਵੱਧ ਆਬਾਦੀ ਵਾਲਾ ਹੈ ਅਤੇ ਯੂਕ੍ਰੇਨੀ ਸਰਹੱਦ ਤੋਂ ਕਰੀਬ 250 ਕਿਲੋਮੀਟਰ ਦੂਰ ਸਥਿਤ ਹੈ। ਇਹ ਹਮਲਾ ਅਜਿਹੇ ਸਮੇਂ ’ਚ ਹੋਇਆ ਹੈ, ਜਦੋਂ ਇਸ ਦੇ ਇਕ ਦਿਨ ਪਹਿਲਾਂ ਰੂਸ ਨੇ ਸ਼ੁੱਕਰਵਾਰ ਤੜਕੇ ਯੂਕ੍ਰੇਨ ’ਤੇ ਸੈਂਕੜੇ ਡਰੋਨ ਅਤੇ ਦਰਜਨਾਂ ਮਿਜ਼ਾਈਲਾਂ ਦਾਗੀਆਂ।

Read More : ਪੰਜਾਬ ਜੀ.ਆਰ.ਪੀ. ’ਚ ਕਈ ਅਧਿਕਾਰੀ ਬਦਲੇ

Leave a Reply

Your email address will not be published. Required fields are marked *