ਅਟਾਰੀ-ਵਾਹਗਾ ਬਾਰਡਰ ‘ਤੇ ਰਿਟਰੀਟ ਸਮਾਰੋਹ ਦੌਰਾਨ ਹਰਕੂਲਸ ਪਿਲਰਸ ਹੋਲਡ ਸਟੰਟ ਕੀਤਾ ਪੇਸ਼
ਵਿਸਪੀ ਨੇ ਅਪਣੇ ਹੱਥਾਂ ਵਿਚ 261 ਕਿਲੋਗ੍ਰਾਮ ਹਰਕੂਲਸ ਪਿਲਰਾਂ ਨੂੰ 1 ਮਿੰਟ ਸੱਤ ਸਕਿੰਟਾਂ ਲਈ ਫੜਿਆ।
ਅੰਮ੍ਰਿਤਸਰ, 18 ਅਗਸਤ : ਭਾਰਤ ਦੇ ਸਟੀਲਮੈਨ ਵਿਸਪੀ ਖਰੜੀ ਨੇ ਐਤਵਾਰ ਸ਼ਾਮ 4 ਵਜੇ ਅਟਾਰੀ-ਵਾਹਗਾ ਬਾਰਡਰ ‘ਤੇ ਰਿਟਰੀਟ ਸਮਾਰੋਹ ਦੌਰਾਨ ਅਪਣਾ 17ਵਾਂ ਗਿਨੀਜ਼ ਵਰਲਡ ਰਿਕਾਰਡ ਬਣਾਇਆ।
ਦੱਸ ਦਈਏ ਕਿ ਵਿਸਪੀ ਨੇ ਅਪਣਾ ਵਿਸ਼ੇਸ਼ ਸਟੰਟ “ਹਰਕੂਲਸ ਪਿਲਰਸ ਹੋਲਡ” ਪੇਸ਼ ਕੀਤਾ। ਉਨ੍ਹਾਂ ਅਪਣੇ ਹੱਥਾਂ ਵਿਚ 261 ਕਿਲੋਗ੍ਰਾਮ ਹਰਕੂਲਸ ਪਿਲਰਾਂ ਨੂੰ ਇਕ ਮਿੰਟ ਸੱਤ ਸਕਿੰਟਾਂ ਲਈ ਫੜਿਆ। ਇਸ ਨਾਲ ਉਸ ਦਾ ਪਿਛਲਾ ਵਿਸ਼ਵ ਰਿਕਾਰਡ ਟੁੱਟ ਗਿਆ।
ਵਿਸਪੀ ਨੇ ਕਿਹਾ ਕਿ ਦੁਨੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਜੈਨੇਟਿਕਸ ਦੁਨੀਆਂ ਵਿਚ ਸੱਭ ਤੋਂ ਮਜ਼ਬੂਤ ਹੈ। ਸਾਡੇ ਯੋਧੇ ਵਿਰਾਸਤ, ਅਨੁਸ਼ਾਸਨ ਅਤੇ ਅਟੱਲ ਇੱਛਾ ਸ਼ਕਤੀ ਤੋਂ ਪੈਦਾ ਹੋਏ ਹਨ। ਵਿਸਪੀ ਨੇ ਸਰਹੱਦ ਦੀ ਰਾਖੀ ਕਰ ਰਹੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਵੀ ਸਲਾਮ ਕੀਤਾ।
Read More : ਪ੍ਰਧਾਨ ਧਾਮੀ ਨੇ ਅੰਮ੍ਰਿਤਧਾਰੀ ਸਰਪੰਚ ਨੂੰ ਲਾਲ ਕਿਲ੍ਹੇ ’ਤੇ ਜਾਣ ਤੋਂ ਰੋਕਣਾ ਦੀ ਕੀਤੀ ਨਿੰਦਾ