ਚੰਡੀਗੜ੍ਹ, 21 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿੰਨ ਇਤਿਹਾਸਕ ਤੇ ਧਾਰਮਿਕ ਸ਼ਹਿਰਾਂ ਅੰਮ੍ਰਿਤਸਰ (ਵਾਲਡ ਸਿਟੀ), ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜਾ ਦੇਣ ਦੇ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਿੱਖ ਕੌਮ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰ ਕੇ ਦਿਖਾਇਆ ਹੈ।
ਧਾਲੀਵਾਲ ਨੇ ਵਿਰੋਧੀ ਧਿਰਾਂ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ’ਚ ਕਈ ਮੁੱਖ ਮੰਤਰੀ ਆਏ ਜੋ ਖ਼ੁਦ ਨੂੰ ਪੰਥਕ ਕਹਾਉਂਦੇ ਸਨ ਅਤੇ ਪੰਥ ਦੀ ਸਿਆਸਤ ਕਰਦੇ ਸਨ। ਉਹ ਆਗੂ ਆਪਣੇ ਲਈ ਤਾਂ ‘ਫ਼ਖ਼ਰ-ਏ-ਕੌਮ’ ਵਰਗੇ ਐਵਾਰਡ ਲੱਭਦੇ ਰਹੇ ਪਰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਇਨ੍ਹਾਂ ਧਰਤੀਆਂ ਨੂੰ ਕਦੇ ਵੀ ਅਧਿਕਾਰਤ ਤੌਰ ‘ਤੇ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦੇ ਸਕੇ।
ਵਿਰੋਧੀ ਪਾਰਟੀਆਂ ਦੇ ਹਰ ਚੋਣ ਮਨੋਰਥ ਪੱਤਰ ’ਚ ਇਹ ਵਾਅਦਾ ਹੁੰਦਾ ਸੀ ਪਰ ਸੱਤਾ ’ਚ ਆਉਣ ਤੋਂ ਬਾਅਦ ਉਹ ਇਸ ਨੂੰ ਭੁੱਲ ਜਾਂਦੇ ਸਨ। ਪਹਿਲੀ ਵਾਰ ਕਿਸੇ ਸਰਕਾਰ ਨੇ ਸੱਚੀ ਨੀਅਤ ਨਾਲ ਕੰਮ ਕਰਦਿਆਂ ਅੰਮ੍ਰਿਤਸਰ, ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਉਹ ਮਾਣ-ਸਤਿਕਾਰ ਦਿੱਤਾ ਹੈ। ਜਿਸ ਦੇ ਉਹ ਹੱਕਦਾਰ ਸਨ।
Read More : ਸਿੱਖ ਰਹੁ-ਰੀਤਾਂ ਤੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ‘ਵੀਰ ਬਾਲ ਦਿਵਸ’ : ਕੁਲਤਾਰ ਸੰਧਵਾਂ
