ਚੰਡੀਗੜ, 27 ਜੁਲਾਯੀ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਪਈਆਂ ਸੀਟਾਂ ‘ਤੇ 27 ਜੁਲਾਈ 2025 ਯਾਨੀ ਅੱਜ ਉਪ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਇਸ ਵੇਲੇ 90 ਸਰਪੰਚ ਅਤੇ 1771 ਪੰਚਾਂ ਦੀਆਂ ਅਸਾਮੀਆਂ ਖਾਲੀ ਹਨ।
ਜਾਣਕਾਰੀ ਅਨੁਸਾਰ ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਜਾਰੀ ਹੈ। ਵੋਟਾਂ ਦੀ ਗਿਣਤੀ ਪੋਲਿੰਗ ਵਾਲੇ ਦਿਨ ਸ਼ਾਮ ਨੂੰ ਪੋਲਿੰਗ ਸਟੇਸ਼ਨ ‘ਤੇ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਜਨਰਲ ਗ੍ਰਾਮ ਪੰਚਾਇਤ ਚੋਣਾਂ 15 ਅਕਤੂਬਰ 2024 ਨੂੰ ਹੋਈਆਂ ਸਨ।
ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਵਿਚ 6 ਸਰਪੰਚਾਂ ਅਤੇ 26 ਪੰਚਾਂ ਦੀ ਉਪ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਵੋਟਾਂ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਪੈਣਗੀਆਂ ਅਤੇ ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨ ‘ਤੇ ਹੀ ਕੀਤੀ ਜਾਵੇਗੀ।
ਜ਼ਿਲਾ ਨਵਾਂਸ਼ਹਿਰ ਦੇ ਪਿੰਡ ਕਰਿਆਮ ਅਤੇ ਦੁਰਗਾਪੁਰ, ਬੰਗਾ ਦੇ ਪਿੰਡ ਲਧਾਣਾ ਝਿੱਕਾ ਅਤੇ ਘੁੰਮਣ, ਬਲਾਚੌਰ ਦੇ ਨਵਾਂ ਮਜੋਤ ਅਤੇ ਦੁਗਰੀ ਵੇਟ ਵਿਚ ਸਵੇਰੇ 8 ਵਜੇ ਤੋਂ ਪੰਚ ਚੋਣਾਂ ਸ਼ਾਂਤੀਪੂਰਵਕ ਚੱਲ ਰਹੀਆਂ ਹਨ। ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਸੰਗਰੂਰ ਜ਼ਿਲ੍ਹੇ ਵਿਚ ਇਕ ਸਰਪੰਚ ਤੇ ਦੋ ਪੰਚਾਂ ਦੀਆਂ ਚੋਣਾਂ ਹੋ ਰਹੀਆਂ ਹਨ, ਜਿਸ ਬਲਾਕ ਦੇ ਭਵਾਨੀਗੜ੍ਹ ਵਿਚ ਪਿੰਡ ਨਾਗਰਾ ਅਤੇ ਧੂਰੀ ਇਲਾਕੇ ਦੇ ਪਿੰਡ ਪਲਾਸੌਰ ਅਤੇ ਲਹਿਰਾ ਗਾਗਾ ਦੇ ਪਿੰਡ ਰਾਮਪੁਰ ਜਵਾਹਰ ਵਾਲਾ ਵਿਖੇ ਚੋਣਾਂ ਹੋ ਰਹੀਆਂ ਹਨ। ਸਵੇਰੇ 8 ਵਜੇ ਤੋਂ ਚੋਣਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ।
ਹੁਸ਼ਿਆਰਪੁਰ ਦੇ ਬਲਾਕ 2 ਦੇ ਪਿੰਡ ਮਹਿਲਾਂ ਵਾਲੀ ਵਿਖ਼ੇ ਹੋ ਰਹੀ ਵਟਿੰਗ ਦਾ ਨਰੀਖਣ ਕਰਣ ਪਹੁੰਚੇ। ਸੀਨੀਅਰ ਅਧਿਕਾਰੀ ਨਿਕਾਸ ਕੁਮਾਰ ਜਿਹਨਾਂ ਦੱਸਿਆ ਕਿ ਹਾਲੇ ਤਕ 7 ਬਲਾਕਾਂ ਵਿਚ ਵੋਟਿੰਗ ਸਹੀ ਅਤੇ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ।
Read More : ਐੱਸ. ਜੀ. ਪੀ. ਸੀ. ਵੱਲੋਂ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੀ ਇਕੱਤਰਤਾ