Village Sirsari

ਪਿੰਡ ਸਿਰਸੜੀ ਅਤੇ ਅਨੋਖਪੁਰਾ ਦੀਆਂ ਗ੍ਰਾਮ ਪੰਚਾਇਤਾਂ ਨੇ ਅਹਿਮ ਮਤੇ ਕੀਤੇ ਪਾਸ

ਪਿੰਡ ਵਿਚ ਹੀ ਵਿਆਹ ਕਰਵਾਉਣ ਵਾਲੇ ਮੁੰਡਾ-ਕੁੜੀ ਅਤੇ ਨੂੰਹ ਖਿਲਾਫ ਕੀਤੀ ਜਾਵੇਗੀ ਕਾਰਵਾਈ

ਕੋਟਕਪੂਰਾ 26 ਜੁਲਾਈ – ਜ਼ਿਲਾ ਫਰੀਦਕੋਟ ਦੇ ਕਸਬਾ ਕੋਟਕਪੂਰਾ ਨੇੜਲੇ ਪਿੰਡ ਸਿਰਸੜੀ ਅਤੇ ਅਨੋਖਪੁਰਾ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਸਾਂਝੇ ਤੌਰ ’ਤੇ ਜਨਤਕ ਇਕੱਠ ਕਰ ਕੇ ਕਈ ਅਹਿਮ ਮਤੇ ਪਾਸ ਕੀਤੇ ਗਏ। ਇਸ ਮੌਕੇ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਸਿਰਸੜੀ ਦੀ ਸਰਪੰਚ ਗਿਆਨ ਕੌਰ ਅਤੇ ਅਨੋਖਪੁਰਾ ਦੇ ਸਰਪੰਚ ਬਲਜੀਤ ਸਿੰਘ ਨੇ ਕੀਤੀ।

ਮਤਿਆਂ ਸਬੰਧੀ ਜਨਤਕ ਰਾਇ ਵੀ ਲਈ ਗਈ, ਜਿਸ ਵਿੱਚ ਨਗਰ ਦੇ ਪਤਵੰਤੇ ਵਿਅਕਤੀਆਂ ਨੇ ਆਪੋ-ਆਪਣੇ ਸੁਝਾਅ ਦਿੱਤੇ। ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ ’ਚ ਪਿੰਡ ਦਾ ਵਸਨੀਕ ਮੁੰਡਾ, ਕੁੜੀ ਅਤੇ ਨੂੰਹ ਜੇਕਰ ਵਿਆਹ ਕਰਵਾ ਕੇ ਪਿੰਡ ਵਿੱਚ ਹੀ ਰਹਿਣਗੇ ਤਾਂ ਸਮੁੱਚੀ ਗ੍ਰਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਇਨ੍ਹਾਂ ਦਾ ਬਾਈਕਾਟ ਕਰ ਕੇ ਪੂਰਾ ਵਿਰੋਧ ਕੀਤਾ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਗ੍ਰਾਮ ਪੰਚਾਇਤਾਂ ਨੇ ਪੰਜਾਬ ਸਰਕਾਰ ਅਤੇ ਸਿਵਲ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸਾਡਾ ਇਸ ਮਾਮਲੇ ’ਚ ਸਹਿਯੋਗ ਕੀਤਾ ਜਾਵੇ।

ਮਤੇ ’ਚ ਇਹ ਵੀ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਵਿਆਹਾਂ ’ਤੇ ਸਰਕਾਰੀ ਤੌਰ ’ਤੇ ਪਾਬੰਦੀ ਲਾਈ ਜਾਵੇ ਤਾਂ ਅਣਖਾਂ ਖ਼ਾਤਰ ਹੋਣ ਵਾਲੇ ਕਤਲ ਕਾਫ਼ੀ ਹੱਦ ਤੱਕ ਰੁਕ ਸਕਦੇ ਹਨ। ਪਿੰਡ ਦੇ ਵਸਨੀਕ ਹੋਣ ਸਬੰਧੀ ਆਧਾਰ ਕਾਰਡ ਜਾਂ ਵੋਟਰ ਕਾਰਡ ਤੋਂ ਬਿਨ੍ਹਾਂ ਕੋਈ ਵੀ ਵਿਅਕਤੀ ਪਿੰਡ ਵਿੱਚ ਨਹੀਂ ਰਹਿ ਸਕੇਗਾ। ਮਤਾ ਨੰਬਰ ਤਿੰਨ ਅਨੁਸਾਰ ਚਿੱਟਾ ਨਸ਼ਾ ਵੇਚਣ ਵਾਲੇ ਦੀ ਦੋਵਾਂ ਗ੍ਰਾਮ ਪੰਚਾਇਤਾਂ ਵਲੋਂ ਉਕਾ ਮੱਦਦ ਨਹੀਂ ਕੀਤੀ ਜਾਵੇਗੀ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।

ਇਸ ਮੌਕੇ ਨੰਬਰਦਾਰ ਕੁਲਦੀਪ ਸਿੰਘ ਗਿੱਲ, ਚੜ੍ਹਤ ਸਿੰਘ ਗਿੱਲ, ਪੰਚ ਬਲਵੀਰ ਸਿੰਘ, ਅਕਾਸ਼ਦੀਪ ਸਿੰਘ, ਸੁਖਦੀਪ ਕੌਰ, ਵਿਕਰਮਜੀਤ ਸਿੰਘ, ਜਸਪਾਲ ਕੌਰ, ਜਸਪ੍ਰੀਤ ਕੌਰ ਤੋਂ ਇਲਾਵਾ ਬਲਰਾਜ ਸਿੰਘ, ਜਗਦੀਪ ਸਿੰਘ, ਨਛੱਤਰ ਸਿੰਘ ਢਿੱਲੋਂ, ਗੁਰਤੇਜ ਸਿੰਘ, ਬਲਜੀਤ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਕੌਰ ਆਦਿ ਪਿੰਡ ਵਾਸੀ ਹਾਜ਼ਰ ਸਨ।

Read More : ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 28 ਨੂੰ

Leave a Reply

Your email address will not be published. Required fields are marked *