ਰਾਸ਼ਟਰਪਤੀ ਮੈਡਲ

ਵਿਭੂ ਰਾਜ, ਯਾਦਵ ਤੇ ਅਰੁਣਪਾਲ ਸਿੰਘ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ

5 ਪੀ. ਪੀ. ਐੱਸ. ਤੇ ਇਕ ਆਈ.ਪੀ.ਐੱਸ. ਅਧਿਕਾਰੀ ਨੂੰ ਬੇਮਿਸਾਲ ਸੇਵਾ ਲਈ ਮਿਲੇਗਾ ਮੈਡਲ

ਚੰਡੀਗੜ੍ਹ, 25 ਜਨਵਰੀ : ਕੇਂਦਰੀ ਗ੍ਰਹਿ ਮੰਤਰਾਲੇ ਨੇ 77ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ ਪੰਜਾਬ ਪੁਲਸ ਦੇ ਉਨ੍ਹਾਂ ਅਧਿਕਾਰੀਆਂ/ਮੁਲਾਜ਼ਮਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀ.ਐੱਮ.ਡੀ.ਐੱਸ.) ਅਤੇ ਬੇਮਿਸਾਲ ਸੇਵਾ ਲਈ ਮੈਡਲ (ਐੱਮ.ਐੱਮ.ਐੱਸ.) ਨਾਲ ਸਨਮਾਨਿਤ ਕੀਤਾ ਜਾਵੇਗਾ।

ਏ. ਡੀ. ਜੀ. ਪੀ. ਇਨਵੈਸਟੀਗੇਸ਼ਨ (ਲੋਕਪਾਲ) ਪੰਜਾਬ ਵਿਭੂ ਰਾਜ, ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ (ਬੀ.ਓ.ਆਈ.) ਪੰਜਾਬ ਐੱਲ. ਕੇ. ਯਾਦਵ ਤੇ ਏ. ਡੀ. ਜੀ. ਪੀ. ਜੇਲਾਂ ਅਰੁਣਪਾਲ ਸਿੰਘ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸੇ ਤਰ੍ਹਾਂ ਇਕ ਆਈ. ਪੀ.ਐੱਸ. ਅਧਿਕਾਰੀ ਡੀ. ਆਈ. ਜੀ. ਸੁਰੱਖਿਆ ਰਾਜ ਭਵਨ ਜਸਦੇਵ ਸਿੰਘ ਸਿੱਧੂ ਤੇ ਪੰਜ ਪੀ. ਪੀ. ਐੱਸ. ਅਧਿਕਾਰੀਆਂ, ਏ. ਆਈ. ਜੀ. ਐੱਸ. ਐੱਸ. ਜੀ. ਰਣਦੀਪ ਸਿੰਘ ਮਾਨ, ਡੀ. ਐੱਸ. ਪੀ. ਏ. ਜੀ. ਟੀ. ਐੱਫ. ਰਾਜਨ ਪਰਮਿੰਦਰ ਸਿੰਘ, ਡੀ.ਐੱਸ.ਪੀ. ਵਿਜੀਲੈਂਸ ਬਿਊਰੋ ਨਵਦੀਪ ਸਿੰਘ, ਏ. ਸੀ. ਪੀ. ਪੀ. ਬੀ. ਆਈ. ਅੰਮ੍ਰਿਤਸਰ ਸਪਿੰਦਰ ਕੌਰ ਤੇ ਡੀ. ਐੱਸ. ਪੀ. ਐੱਸ. ਪੀ. ਯੂ. ਹਰਿੰਦਰਦੀਪ ਸਿੰਘ ਨੂੰ ਬੇਮਿਸਾਲ ਸੇਵਾ ਲਈ ਮੈਡਲ ਵਾਸਤੇ ਚੁਣਿਆ ਗਿਆ ਹੈ।

ਬਾਕੀ ਅਧਿਕਾਰੀਆਂ/ਮੁਲਾਜ਼ਮਾਂ ’ਚ ਇੰਸਪੈਕਟਰ ਸੁਖਜੀਤ ਸਿੰਘ, ਇੰਸਪੈਕਟਰ ਹਰੀਸ਼ ਕੁਮਾਰ, ਲੇਡੀ ਇੰਸਪੈਕਟਰ ਮਨਜੀਤ ਕੌਰ, ਇੰਸਪੈਕਟਰ ਤਲਵਿੰਦਰ ਸਿੰਘ, ਇੰਸਪੈਕਟਰ ਰਾਜਿੰਦਰ ਕੁਮਾਰ, ਇੰਸਪੈਕਟਰ ਪ੍ਰਿਤਪਾਲ ਸਿੰਘ, ਲੇਡੀ ਸਬ-ਇੰਸਪੈਕਟਰ ਧਰਮਜੀਤ ਕੌਰ, ਐੱਸ.ਆਈ. ਭੁਪਿੰਦਰ ਸਿੰਘ ਅਤੇ ਏ. ਐੱਸ. ਆਈ. ਸਵਰਨਜੀਤ ਕੌਰ ਸ਼ਾਮਲ ਹਨ।
ਡੀ. ਜੀ. ਪੀ. ਗੌਰਵ ਯਾਦਵ ਨੇ ਇਨ੍ਹਾਂ ਅਧਿਕਾਰੀਆਂ/ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਮੁੱਚੇ ਪੰਜਾਬ ਪੁਲਸ ਬਲ ਦਾ ਮਨੋਬਲ ਵਧਾਉਣ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ।

ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਚਾਈਨਾ ਡੋਰ ਪੂਰੀ ਤਰ੍ਹਾਂ ਹਟਾਏ ਜਾਣ ਤਕ ਵਿਸ਼ੇਸ਼ ਚੌਕਸੀ ਵਰਤੇ, ਤਾਂ ਜੋ ਹੋਰ ਕਿਸੇ ਮਾਸੂਮ ਦੀ ਜਾਨ ਨੂੰ ਖਤਰਾ ਨਾ ਹੋਵੇ। ਲੋਕਾਂ ਨੇ ਕਿਹਾ ਕਿ ਨਗਰ ਨਿਗਮ ਅਤੇ ਪੁਲਸ ਸਾਂਝੇ ਤੌਰ ’ਤੇ ਸ਼ਹਿਰ ਭਰ ’ਚ ਲਟਕਦੀਆਂ ਪਲਾਸਟਿਕ ਦੀਆਂ ਡੋਰ ਨੂੰ ਤੁਰੰਤ ਹਟਾਉਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇ।

Leave a Reply

Your email address will not be published. Required fields are marked *