19 ਦਿਨਾਂ ਬਾਅਦ ਐਤਵਾਰ ਤੋਂ ਸ਼ੁਰੂ ਹੋਣੀ ਸੀ ਯਾਤਰਾ
ਮੰਡੀ ਜ਼ਿਲੇ ਵਿਚ ਜ਼ਮੀਨ ਖਿਸਕੀ
ਜੰਮੂ-ਕਸ਼ਮੀਰ, 14 ਸਤੰਬਰ : ਜੰਮੂ-ਕਸ਼ਮੀਰ ਵਿਚ ਮੌਸਮ ਖ਼ਰਾਬ ਕਾਰਨ ਵੈਸ਼ਨੋ ਦੇਵੀ ਯਾਤਰਾ ਨੂੰ ਫਿਰ ਮੁਲਤਵੀ ਕਰ ਦਿੱਤਾ ਗਿਆ। 19 ਦਿਨਾਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਯਾਤਰਾ ਐਤਵਾਰ ਤੋਂ ਸ਼ੁਰੂ ਹੋਣੀ ਸੀ ਪਰ ਭਾਰੀ ਮੀਂਹ ਕਾਰਨ ਇਸ ਨੂੰ ਅਗਲੇ ਨਿਰਦੇਸ਼ਾਂ ਤੱਕ ਮੁਲਤਵੀ ਕਰ ਦਿੱਤਾ ਗਿਆ। 26 ਅਗਸਤ ਨੂੰ ਮੰਦਰ ਨੂੰ ਜਾਣ ਵਾਲੇ ਰਸਤੇ ‘ਤੇ ਜ਼ਮੀਨ ਖਿਸਕਣ ਕਾਰਨ 34 ਸ਼ਰਧਾਲੂਆਂ ਦੀ ਮੌਤ ਹੋ ਗਈ।
ਹਿਮਾਚਲ ਪ੍ਰਦੇਸ਼ ਵਿਚ ਜ਼ਿਲਾ ਮੰਡੀ ਦੇ ਧਰਮਪੁਰ ਦੇ ਸਪਦੀ ਰੋਹ ਪਿੰਡ ਵਿਚ ਸ਼ਨੀਵਾਰ ਨੂੰ ਜ਼ਮੀਨ ਖਿਸਕ ਗਈ। ਮਲਬਾ ਕਈ ਘਰਾਂ ਤੱਕ ਪਹੁੰਚ ਗਿਆ। 8 ਘਰਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਸੂਬੇ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 386 ਤੱਕ ਪਹੁੰਚ ਗਈ ਹੈ।
Read More : ਕੇਂਦਰੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਮਕੌੜਾ ਪੱਤਣ ਦਾ ਦੌਰਾ
