ਵੀ. ਸੀ. ਦਾ ਆਰ.ਐੱਸ.ਐੱਸ. ਪ੍ਰਤੀ ਝੁਕਾ ਯੂਨੀਵਰਸਿਟੀ ਦੀ ਹੌਂਦ ਲਈ ਖਤਰਾ : ਜਥੇਦਾਰ

ਕਿਹਾ-ਡਾ.ਕਰਮਜੀਤ ਸਿੰਘ ਨੂੰ ਅਹੁਦੇ ਤੋਂ ਹਟਾਉਣਾ ਸਮੇਂ ਦੇ ਮੁਤਾਬਿਕ ਬਹੁਤ ਜ਼ਰੂਰੀ

ਅੰਮ੍ਰਿਤਸਰ, 17 ਅਗਸਤ : ਜਥੇਦਾਰ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਅਤੇ ਡਾ. ਸੁਖਦੇਵ ਸਿੰਘ ਬਾਬਾ ਨੇ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ. ਸੀ. ਡਾ.ਕਰਮਜੀਤ ਸਿੰਘ ਦਾ ਆਰ. ਐੱਸ. ਐੱਸ. ਪ੍ਰਤੀ ਝੁਕਾਅ ਯੂਨੀਵਰਸਿਟੀ ਦੀ ਅੱਡਰੀ ਹੌਂਦ ਲਈ ਖਤਰਾ ਬਣ ਸਕਦਾ ਹੈ। ਇਸ ਲਈ ਵੀ. ਸੀ. ਨੂੰ ਇਸ ਅਹੁਦੇ ਤੋਂ ਹਟਾਉਣਾ ਸਮੇਂ ਦੇ ਮੁਤਾਬਿਕ ਬਹੁਤ ਜ਼ਰੂਰੀ ਹੈ।

ਸਰਕਾਰ ਵੱਲੋਂ ਸੱਦੀ ਗਈ ਮੀਟਿੰਗ ਵਿਚ ਵੀ. ਸੀ. ਦਾ ਜਾਣਾ ਜਾਇਜ਼ ਹੈ ਪਰ ਸੰਘ ਪਰਿਵਾਰ ਦੀ ਸੰਸਥਾ ‘ਗਿਆਨ ਸਭਾ ਐਜੂ ਫਾਰ ਵਿਕਸਿਤ ਭਾਰਤ’ ਦੇ ਸੱਦੇ ’ਤੇ ਜਾਣਾ ਤੇ ਸਨਾਤਨੀ ਵਿਚਾਰਧਾਰਾ ਨੂੰ ਯੂਨੀਵਰਸਿਟੀ ਵਿਚ ਅਮਲ ਵਿਚ ਲਿਆਉਣ ਦੀ ਗੱਲ ਕਰਨੀ ਬਰਦਾਸ਼ਤ ਨਹੀ ਹੈ।

ਉਨ੍ਹਾਂ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਨਾਮ ’ਤੇ ਬਣੀ ਯੂਨੀਵਰਸਿਟੀ ਦਾ ਵੀ. ਸੀ. ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਲਈ ਵਿਦਿਆਰਥੀਆਂ ਸਾਹਮਣੇ ਰੋਲ ਮਾਡਲ ਹੋਣਾ ਚਾਹੀਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ. ਸੀ. ਤੋਂ ਸਪਸ਼ਟੀਕਰਨ ਮੰਗੇ ਜਾਣ ’ਤੇ ਕਮੇਟੀ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ, ਬਲਦੇਵ ਸਿੰਘ ਨਵਾਂ ਪਿੰਡ ਅਤੇ ਰਘਬੀਰ ਸਿੰਘ ਭੁੱਚਰ ਨੇ ਕਿਹਾ ਕਿ ਇਹ ਪੰਥਕ ਮੁੱਦਾ ਬਣ ਗਿਆ ਹੈ ਜਿਸ ਦੀ ਵਿਆਪਕ ਵਿਰੋਧਤਾ ਹੋਣੀ ਚਾਹੀਦੀ ਹੈ।

Read More : ਪਟੜੀ ਤੋਂ ਉਤਰੀ ਰੇਲਗੱਡੀ, ਇਕ ਦੀ ਮੌਤ, 20 ਲੋਕ ਜ਼ਖ਼ਮੀ

Leave a Reply

Your email address will not be published. Required fields are marked *