ਨਿਹਾਲ ਸਿੰਘ ਵਾਲਾ, 25 ਜਨਵਰੀ : ਨਿਹਾਲ ਸਿੰਘ ਵਾਲਾ ਵਿਖੇ ਇਕ 55 ਸਾਲਾ ਵਿਅਕਤੀ ਦਾ ਉਸ ਦੇ ਨਾਬਾਲਿਗ 16 ਸਾਲਾ ਭਤੀਜੇ ਵੱਲੋਂ ਸਿਰ ਵਿਚ ਸੁਰੀ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਘਟਨਾਂ ਦਾ ਪਤਾ ਲੱਗਦਿਆਂ ਹੀ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਦੱਸਿਆਂ ਕਿ ਸਾਨੂੰ ਧਨਕਾ ਬਸਤੀ ਵਾਰਡ ਨੰਬਰ ਤਿੰਨ ਵਿਚ ਇਕ ਕਮਰੇ ਵਿਚ ਇਕ ਵਿਅਕਤੀ ਦੀ ਮ੍ਰਿਤਕ ਦੇਹ ਪਈ ਹੋਣ ਦੀ ਸੂਚਨਾਂ ਮਿਲੀ ਸੀ, ਜਦ ਅਸੀਂ ਇਸ ਜਗ੍ਹਾਂ ਪਹੰੁਚੇ ਤਾਂ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਮ੍ਰਿਤਕ ਦੇਹ ਮੋਹਣ ਲਾਲ ਪੁੱਤਰ ਦੇਵ ਰਾਜ ਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦਾ ਉਸ ਦੇ 16 ਸਾਲਾ ਭਤੀਜੇ ਵੱਲੋਂ ਸਿਰ ਵਿਚ ਛੁਰੀ ਮਾਰ ਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਥਿਤ ਦੋਸ਼ੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
