CAN-vs-UAE-Result

T20 ਵਿਸ਼ਵ ਕੱਪ ਵਿਚ ਯੂਏਈ ਨੇ ਦਰਜ ਕੀਤੀ ਆਪਣੀ ਪਹਿਲੀ ਜਿੱਤ

ਕੈਨੇਡਾ ਨੂੰ 5 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 13 ਫਰਵਰੀ : ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦੇ 20ਵੇਂ ਮੁਕਾਬਲੇ ਵਿੱਚ ਯੂਏਈ (UAE) ਨੇ ਕੈਨੇਡਾ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਦਿੱਲੀ ਵਿਖੇ ਖੇਡੇ ਗਏ ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਯੂਏਈ ਦੀ ਟੀਮ ਗਰੁੱਪ-ਡੀ ਦੇ ਅੰਕ ਸੂਚੀ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ।

ਕੈਨੇਡਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 150 ਦੌੜਾਂ ਬਣਾਈਆਂ। ਕੈਨੇਡਾ ਵੱਲੋਂ ਹਰਸ਼ ਠਾਕਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50 ਦੌੜਾਂ ਦਾ ਅਰਧ ਸੈਂਕੜਾ ਜੜਿਆ, ਜਦਕਿ ਨਵਨੀਤ ਧਾਲੀਵਾਲ ਨੇ 34 ਅਤੇ ਸ਼੍ਰੇਅਸ ਮੋਵਾ ਨੇ 21 ਦੌੜਾਂ ਦਾ ਯੋਗਦਾਨ ਪਾਇਆ। ਯੂਏਈ ਵੱਲੋਂ ਗੇਂਦਬਾਜ਼ੀ ਵਿੱਚ ਜੁਨੈਦ ਸਿੱਦੀਕੀ ਨੇ ਘਾਤਕ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਝਟਕਾਈਆਂ ਅਤੇ ਕੈਨੇਡਾ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ।

151 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਯੂਏਈ ਦੀ ਟੀਮ ਨੇ 19.4 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਯੂਏਈ ਦੀ ਜਿੱਤ ਵਿੱਚ ਆਰਯੰਸ਼ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਅਤੇ 74 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਦਾ ਸਾਥ ਦਿੰਦਿਆਂ ਸੋਹੈਬ ਖਾਨ ਨੇ ਵੀ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕੈਨੇਡਾ ਵੱਲੋਂ ਗੇਂਦਬਾਜ਼ੀ ਵਿੱਚ ਸਾਦ ਬਿਨ ਜ਼ਫਰ ਨੇ 3 ਵਿਕਟਾਂ ਲਈਆਂ, ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।

Read More : ਰਜਿਸਟਰੀ ਸਕੈਂਡਲ ‘ਚ ਵੱਡੀ ਕਾਰਵਾਈ : ਖਮਾਣੋ ਦੀ ਤਹਿਸੀਲਦਾਰ ਮੁਅੱਤਲ

Leave a Reply

Your email address will not be published. Required fields are marked *