ਏਅਰ ਸ਼ੋਅ

ਚੰਡੀਗੜ੍ਹ ਦੀ ਸੁਖਨਾ ਲੇਕ ‘ਤੇ ਦੋ ਰੋਜ਼ਾ ਏਅਰ ਸ਼ੋਅ ਸ਼ੁਰੂ

ਵਿੰਗ ਕਮਾਂਡਰ ਤੇਜੇਸ਼ਵਰ ਸਿੰਘ ਕਰਨਗੇ ‘ਸੂਰਿਆ ਕਿਰਨ’ ਟੀਮ ਦੀ ਅਗਵਾਈ

ਚੰਡੀਗੜ੍ਹ, 27 ਮਾਰਚ : ਚੰਡੀਗੜ੍ਹ ਦੀ ਪ੍ਰਸਿੱਧ ਸੁਖਨਾ ਲੇਕ ਵਿਖੇ ਅੱਜ ਤੋਂ ਦੋ ਦਿਨਾਂ ਏਅਰ ਸ਼ੋਅ ਦੀ ਸ਼ੁਰੂਆਤ ਹੋ ਰਹੀ ਹੈ। ਇਹ ਸ਼ੋਅ ਸਵੇਰੇ 10:30 ਵਜੇ ਤੋਂ 11:45 ਵਜੇ ਤੱਕ ਚੱਲੇਗਾ। ਹਾਲਾਂਕਿ, ਸਵੇਰ ਤੋਂ ਹੋ ਰਹੀ ਬੂੰਦਾ-ਬਾਂਦੀ ਅਤੇ ਖ਼ਰਾਬ ਮੌਸਮ ਕਾਰਨ ਸ਼ੋਅ ਦੀਆਂ ਗਤੀਵਿਧੀਆਂ ‘ਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਮੌਸਮ ਵਿਭਾਗ ਨੇ ਚੰਡੀਗੜ੍ਹ ਸਮੇਤ ਪੰਜਾਬ ਦੇ ਸੱਤ ਜ਼ਿਲ੍ਹਿਆਂ—ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ।

ਇਸ ਵਾਰ ਏਅਰ ਸ਼ੋਅ ਵਿੱਚ ਵਿੰਗ ਕਮਾਂਡਰ ਤੇਜੇਸ਼ਵਰ ਸਿੰਘ (ਸਾਬਕਾ ਵਿਦਿਆਰਥੀ, ਆਰਮੀ ਪਬਲਿਕ ਸਕੂਲ ਚੰਡੀ ਮੰਦਰ) ਸੂਰਿਆ ਕਿਰਨ ਐਰੋਬੈਟਿਕ ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਦੇ ਨਾਲ ਫਲਾਈਟ ਲੈਫਟੀਨੈਂਟ ਕਮਲ ਸੰਧੂ ਵੀ ਟੀਮ ਦਾ ਅਹਿਮ ਹਿੱਸਾ ਹੋਣਗੇ।

ਪ੍ਰਸ਼ਾਸਨ ਨੇ ਦਰਸ਼ਕਾਂ ਲਈ ਖੁੱਲ੍ਹੇ ਵਿੱਚ ਬੈਠਣ ਦਾ ਪ੍ਰਬੰਧ ਕੀਤਾ ਹੈ, ਪਰ ਬਿਨਾਂ ਅਗਾਊਂ ਬੁਕਿੰਗ ਅਤੇ ਤਸਦੀਕ ਦੇ ਐਂਟਰੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਏਅਰ ਸ਼ੋਅ ਦੇ ਮੱਦੇਨਜ਼ਰ ਆਮ ਜਨਤਾ ਲਈ ਝੀਲ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਭਾਰੀ ਗਿਣਤੀ ਵਿੱਚ ਲੋਕ ਇਸ ਸ਼ੋਅ ਦਾ ਅਨੰਦ ਲੈਣ ਲਈ ਪਹੁੰਚ ਰਹੇ ਹਨ।

Read More : ਐਮਪੀ ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਵੱਡਾ ਝਟਕਾ

Leave a Reply

Your email address will not be published. Required fields are marked *