ਹੁਣ ਤੱਕ ਇੰਗਲਿਸ਼ ਸਪੀਕਿੰਗ ਟੈਸਟ ’ਚ 7 ਹਜ਼ਾਰ ਫੇਲ, ਲਾਇਸੈਂਸ ਸਸਪੈਂਡ
ਨਵੀਂ ਦਿੱਲੀ, 3 ਨਵੰਬਰ : ਅਮਰੀਕਾ ’ਚ ਡਰਾਈਵਿੰਗ ਸਕਿੱਲ ਦੇ ਆਧਾਰ ’ਤੇ ਨੌਕਰੀ ਦੀ ਭਾਲ ’ਚ ਗਏ ਪੰਜਾਬੀ ਨੌਜਵਾਨਾਂ ’ਤੇ ਟਰੰਪ ਸਰਕਾਰ ਨੇ ਸਖ਼ਤੀ ਕੀਤੀ ਹੈ। ਇੱਥੇ ਟਰੱਕ ਚਲਾਉਣ ਵਾਲੇ ਨੌਜਵਾਨਾਂ ਲਈ ਅੰਗਰੇਜ਼ੀ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਮਕਸਦ ਲਈ ਰਸਮੀ ਟੈਸਟ ਵੀ ਲਏ ਜਾ ਰਹੇ ਹਨ।
ਪੰਜਾਬ ਦੇ ਟਰੱਕ ਡਰਾਈਵਰਾਂ ਕੋਲੋਂ ਹੋਏ ਹਾਦਸਿਆਂ ਤੋਂ ਬਾਅਦ ਟਰੰਪ ਸਰਕਾਰ ਨੇ ਇਸ ਨਿਯਮ ਨੂੰ ਲਾਗੂ ਕੀਤਾ। ਪੁਲਸ ਸੜਕ ’ਤੇ ਟਰੱਕ ਡਰਾਈਵਰਾਂ ਨੂੰ ਰੋਕ ਰਹੀ ਹੈ ਅਤੇ ਅੰਗਰੇਜ਼ੀ ਬੋਲਣ ਦੇ ਟੈਸਟ ਲੈ ਰਹੀ ਹੈ। ਇਸ ਟੈਸਟ ’ਚ ਹੁਣ ਤੱਕ 7,000 ਤੋਂ ਵੱਧ ਗੈਰ-ਅਮਰੀਕੀ ਟਰੱਕ ਡਰਾਈਵਰ ਫੇਲ ਹੋ ਚੁੱਕੇ ਹਨ। ਉਨ੍ਹਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਗਏ ਹਨ।
ਇਸ ਸਮੇਂ ਅਮਰੀਕਾ ’ਚ 1.50 ਲੱਖ ਪੰਜਾਬੀ ਡਰਾਈਵਰ ਹਨ। ਅਮਰੀਕੀ ਆਵਾਜਾਈ ਸਕੱਤਰ ਸੀਨ ਡਫੀ ਦੇ ਅਨੁਸਾਰ 30 ਅਕਤੂਬਰ ਤੱਕ ਚੱਲੇ ਅੰਗਰੇਜ਼ੀ ਟੈਸਟਾਂ ਦੌਰਾਨ ਬਹੁਤ ਸਾਰੇ ਡਰਾਈਵਰ ਅੰਗਰੇਜ਼ੀ ਚੰਗੀ ਤਰ੍ਹਾਂ ਬੋਲਣ ’ਚ ਅਸਫਲ ਰਹੇ ਅਤੇ ਕੁਝ ਅੰਗਰੇਜ਼ੀ ’ਚ ਲਿਖੇ ਟ੍ਰੈਫਿਕ ਸੰਕੇਤਾਂ ਦੀ ਵਿਆਖਿਆ ਕਰਨ ਵਿਚ ਅਸਮਰੱਥ ਸਨ। ਹਾਦਸਿਆਂ ਦੀ ਵਧਦੀ ਗਿਣਤੀ ਦੇ ਜਵਾਬ ਵਿਚ ਅਮਰੀਕੀ ਸਰਕਾਰ ਨੇ ਲੱਗਭਗ ਦੋ ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ’ਤੇ ਵੀਜ਼ਾ ਪਾਬੰਦੀ ਲਾ ਦਿੱਤੀ ਸੀ।
Read More : ਬੇਕਾਬੂ ਡੰਪਰ ਨੇ 17 ਗੱਡੀਆਂ ਨੂੰ ਕੁਚਲਿਆ, 13 ਲੋਕਾਂ ਦੀ ਮੌਤ
