ਯੂ. ਪੀ. ਪੁਲਿਸ ਨੇ ਰੱਖਿਆ ਸੀ ਇਕ ਲੱਖ ਰੁਪਏ ਦਾ ਇਨਾਮ
ਬਾਗਪਤ, 30 ਜੂਨ : ਜ਼ਿਲਾ ਪੁਲਿਸ ਅਤੇ ਐੱਸ. ਟੀ. ਐਫ਼. ਨੇ ਸਾਂਝੇ ਆਪ੍ਰੇਸ਼ਨ ਵਿਚ ਹਰਿਆਣਾ ਦਾ ਖ਼ਤਰਨਾਕ ਟਰੱਕ ਲੁਟੇਰਾ ਸੰਦੀਪ ਮਾਰਿਆ ਹੈ। ਮੁਲਜ਼ਮ’ਤੇ 4 ਟਰੱਕ ਡਰਾਈਵਰਾਂ ਨੂੰ ਮਾਰਨ ਤੋਂ ਬਾਅਦ ਇਕ ਟਰੱਕ ਲੁੱਟਣ ਦਾ ਦੋਸ਼ ਸੀ। ਯੂ. ਪੀ. ਪੁਲਿਸ ਨੇ ਉਸ ‘ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਜਾਣਕਾਰੀ ਅਨੁਸਾਰ ਯੂ. ਪੀ. ਦੀ ਬਾਗਪਤ ਪੁਲਿਸ ਨੇ ਮਾਵੀ ਕਲਾਂ ਦੇ ਜੰਗਲ ਵਿਚ ਘੇਰਾਬੰਦੀ ਕੀਤੀ ਸੀ। ਖੁਦ ਨੂੰ ਘਿਰਿਆ ਦੇਖ ਕੇ ਸੰਦੀਪ ਨੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਉਹ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਸਬੰਧੀ ਐੱਸ. ਪੀ. ਸੂਰਜ ਕੁਮਾਰ ਰਾਏ ਨੇ ਦੱਸਿਆ ਕਿ ਐਸਟੀਐਫ਼ ਨੋਇਡਾ ਅਤੇ ਬਾਗਪਤ ਪੁਲਿਸ ਦਾ ਇਕ ਟਰੱਕ ਲੁਟੇਰੇ ਨਾਲ ਮੁਕਾਬਲਾ ਹੋਇਆ ਸੀ। ਸੰਦੀਪ ਪਹਿਲਵਾਨ ਉਰਫ਼ ਸੰਦੀਪ ਲੋਹਾਰ, ਜਿਸ ‘ਤੇ ਇੱਕ ਲੱਖ ਦਾ ਇਨਾਮ ਸੀ, ਇਸ ਵਿਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਉਸ ਦੇ ਵਿਰੁੱਧ ਲੁੱਟ ਦੇ 15 ਤੋਂ ਵੱਧ ਮਾਮਲੇ ਦਰਜ ਹਨ। ਉਹ ਕਾਨਪੁਰ ਤੋਂ 4 ਕਰੋੜ ਰੁਪਏ ਦੀ ਨਿੱਕਲ ਪਲੇਟ ਲੁੱਟਣ ਤੋਂ ਬਾਅਦ ਫ਼ਰਾਰ ਸੀ।
ਪੁਲਿਸ ਦੇ ਅਨੁਸਾਰ ਬਦਮਾਸ਼ ਸੰਦੀਪ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਭੈਣੀ ਮਹਾਰਾਜਗੰਜ ਦਾ ਰਹਿਣ ਵਾਲਾ ਸੀ। ਉਹ ਕਾਨਪੁਰ ਦੇ ਪੰਕੀ ਥਾਣਾ ਖੇਤਰ ਵਿਚ ਲਗਭਗ ਚਾਰ ਕਰੋੜ ਰੁਪਏ ਦੇ ਨਿੱਕਲ ਪਲੇਟਾਂ ਸਮੇਤ ਟਰੱਕ ਡਕੈਤੀ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਸੀ। ਇਸ ਮਾਮਲੇ ਵਿਚ ਕਾਨਪੁਰ ਪੁਲਿਸ ਨੇ ਉਸ ‘ਤੇ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ।
ਟਰੱਕ ਡਰਾਈਵਰਾਂ ਦੇ ਕਤਲ ਅਤੇ ਲੁੱਟ ਦੇ 15 ਮਾਮਲੇ ਦਰਜ
ਪੁਲਿਸ ਦੇ ਅਨੁਸਾਰ ਸੰਦੀਪ ਵਿਰੁੱਧ ਉੱਤਰ ਪ੍ਰਦੇਸ਼, ਹਰਿਆਣਾ ਅਤੇ ਮਹਾਰਾਸ਼ਟਰ ਵਿਚ ਟਰੱਕ ਡਰਾਈਵਰਾਂ ਦੇ ਕਤਲ ਅਤੇ ਲੁੱਟ ਦੇ 15 ਤੋਂ ਵੱਧ ਮਾਮਲੇ ਦਰਜ ਹਨ। ਹੁਣ ਤੱਕ ਉਹ ਚਾਰ ਤੋਂ ਵੱਧ ਟਰੱਕ ਡਰਾਈਵਰਾਂ ਨੂੰ ਮਾਰ ਚੁੱਕਾ ਹੈ। ਹਾਈਵੇਅ ‘ਤੇ ਸਰਗਰਮ ਇਸ ਗਿਰੋਹ ਦਾ ਇਹ ਕਿੰਗਪਿਨ ਰਸਤੇ ਵਿਚ ਡਰਾਈਵਰਾਂ ਨੂੰ ਮਾਰਦਾ ਸੀ ਅਤੇ ਪੂਰੇ ਟਰੱਕ ਸਮੇਤ ਫਰਾਰ ਹੋ ਜਾਂਦਾ ਸੀ।
Read More : ਹਿਮਾਚਲ ਵਿਚ ਭਾਰੀ ਮੀਂਹ ਦੀ ਚਿਤਵਾਨੀ