ਸੀ. ਆਰ. ਪੀ. ਐੱਫ. ਦਾ ਵਾਹਨ ਖੱਡ ਵਿਚ ਡਿੱਗਾ, 15 ਜ਼ਖਮੀ
ਜੰਮੂ, 7 ਜੁਲਾਈ : ਜੰਮੂ-ਕਸ਼ਮੀਰ ਦੇ ਜ਼ਿਲਾ ਊਧਮਪੁਰ ਦੇ ਬਸੰਤਗੜ੍ਹ ਖੇਤਰ ਵਿਚ ਦਰਦਨਾਕ ਹਾਦਸਾ ਵਾਪਰਿਆ। ਇਲਾਕੇ ਦੇ ਕੰਡਵਾ ਨੇੜੇ ਸੀ. ਆਰ. ਪੀ. ਐੱਫ. ਜਵਾਨਾਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਖੱਡ ਵਿਚ ਡਿੱਗ ਗਿਆ, ਜਿਸ ਵਿਚ 3 ਸੀ. ਆਰ. ਪੀ. ਐੱਫ. ਜਵਾਨ ਮਾਰੇ ਗਏ, ਜਦੋਂ ਕਿ 15 ਹੋਰ ਜ਼ਖਮੀ ਹੋ ਗਏ।
ਊਧਮਪੁਰ ਐਡੀਸ਼ਨਲ ਐੱਸ. ਪੀ. ਸੰਦੀਪ ਭੱਟ ਨੇ ਕਿਹਾ ਕਿ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।
ਸੀ. ਆਰ. ਪੀ. ਐੱਫ. ਨੇ ਦੱਸਿਆ ਕਿ 187ਵੀਂ ਬਟਾਲੀਅਨ ਦਾ ਇਕ ਵਾਹਨ, ਜਿਸ ਵਿਚ 18 ਸੈਨਿਕ ਸਵਾਰ ਸਨ, ਅੱਜ ਸਵੇਰੇ ਲਗਭਗ 10:30 ਵਜੇ ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲੇ ਦੇ ਕਡਵਾ ਤੋਂ ਬਸੰਤ ਗੜ੍ਹ ਜਾਂਦੇ ਸਮੇਂ ਹਾਦਸਾਗ੍ਰਸਤ ਹੋ ਕੇ ਖੱਡ ਵਿੱਚ ਡਿੱਗ ਗਿਆ।
Read More : ਨਾਭਾ ਵਾਸੀ ਹੱਥਾਂ ’ਚ ਕੂੜਾ ਇਕੱਠਾ ਕਰ ਕੇ ਈ. ਓ. ਨੂੰ ਗਿਫਟ ਦੇਣ ਪਹੁੰਚੇ