ਟ੍ਰੇਲਰ ਨਾਲ ਟੱਕਰ ਮਗਰੋਂ ਸਕਾਰਪੀਓ ਨੂੰ ਲੱਗੀ ਅੱਗ
ਅੱਗ ਲੱਗਣ ਨਾਲ ਦਰਵਾਜ਼ੇ ਬੰਦ ਹੋ ਗਏ
ਬਾੜਮੇਰ, 16 ਅਕਤੂਬਰ : ਅੱਜ ਸਵੇਰੇ ਰਾਜਸਥਾਨ ਦੇ ਬਾੜਮੇਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਬਲੋਤਰਾ ਵਿਚ ਇਕ ਟ੍ਰੇਲਰ ਅਤੇ ਇਕ ਸਕਾਰਪੀਓ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿਚ 4 ਦੋਸਤ ਮੌਕੇ ‘ਤੇ ਹੀ ਜ਼ਿੰਦਾ ਸੜ ਗਏ। ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਦੇ ਪੀੜਤ ਸਿੰਧਾਰੀ (ਬਲੋਤਰਾ) ਤੋਂ ਗੁਡਾਮਾਲਾਨੀ (ਬਾੜਮੇਰ) ਜਾ ਰਹੇ ਸਨ।
ਜਾਣਕਾਰੀ ਅਨੁਸਾਰ ਗੁਡਾਮਾਲਾਨੀ ਦੇ ਦਭਾਦ ਪਿੰਡ ਦੇ 5 ਦੋਸਤ ਇਕ ਸਕਾਰਪੀਓ ਵਿਚ ਸਿੰਧਾਰੀ ਗਏ ਸਨ, ਉਹ ਇਕ ਹੋਟਲ ਵਿਚ ਰਾਤ ਦੇ ਖਾਣੇ ਤੋਂ ਬਾਅਦ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਸਕਾਰਪੀਓ ਬਲੋਤਰਾ-ਸਿੰਧਾਰੀ ਮੈਗਾ ਹਾਈਵੇਅ ‘ਤੇ ਇਕ ਟ੍ਰੇਲਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਨੂੰ ਤੁਰੰਤ ਅੱਗ ਲੱਗ ਗਈ ਅਤੇ ਸਕਾਰਪੀਓ ਦੇ ਦਰਵਾਜ਼ੇ ਜਾਮ ਹੋ ਗਏ ਅਤੇ 4 ਨੌਜਵਾਨ ਅੰਦਰ ਫਸ ਗਏ।
ਸਕਾਰਪੀਓ ਵਿਚ ਸਵਾਰ 4 ਲੋਕ ਅੱਗ ਵਿੱਚ ਜ਼ਿੰਦਾ ਸੜ ਗਏ। ਟ੍ਰੇਲਰ ਚਾਲਕ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਕਾਰਪੀਓ ਚਾਲਕ ਨੂੰ ਬਾਹਰ ਕੱਢਿਆ ਅਤੇ ਉਸਨੂੰ ਬਚਾਉਣ ਵਿਚ ਸਫਲ ਰਿਹਾ। ਜ਼ਖਮੀ ਨੌਜਵਾਨ ਨੂੰ ਸਿੰਧਾਰੀ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਉਸਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ।
Read More : ਦੀਵਾਲੀ ਮੌਕੇ ਵਿਘਨ ਪਾਉਣ ਵਾਲਿਆਂ ਨੂੰ ਸਿੱਧੇ ਜੇਲ ਭੇਜਾਂਗੇ : ਯੋਗੀ