ਟਰੱਕ ਨਾਲ ਟਕਰਾਈ ਕਾਰ
ਮਹਿੰਦਰਗੜ੍ਹ, 6 ਨਵੰਬਰ : ਬੀਤੀ ਰਾਤ ਨੂੰ ਹਰਿਆਣਾ ਦੇ ਜ਼ਿਲਾ ਮਹਿੰਦਰਗੜ੍ਹ ਵਿਚ ਇਕ ਸੜਕ ਹਾਦਸੇ ਵਿਚ ਤਿੰਨ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਇਕ ਪੂਜਾ ਵਿੱਚ ਸ਼ਾਮਲ ਹੋਣ ਲਈ ਕਾਰ ਵਿਚ ਜਾ ਰਹੇ ਸੀ ਕਿ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ।
ਉਕਤ ਨੌਜਵਾਨਾਂ ਨੂੰ ਕਾਰ ਦੇ ਏਅਰਬੈਗ ਵੀ ਉਨ੍ਹਾਂ ਨੂੰ ਬਚਾਉਣ ਵਿਚ ਅਸਫਲ ਰਹੇ। ਕਾਰ ਸਵਾਰ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਪਛਾਣ ਲੋਕੇਸ਼ (30) ਮਨੋਜ (28) ਅਤੇ ਕੌਸ਼ਲ (21) ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਮਹਿੰਦਰਗੜ੍ਹ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਟਰੱਕ ਅਤੇ ਉਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
Read More : ਹਰਿਆਣਾ ’ਚ 5 ਤਰੀਕਿਆਂ ਨਾਲ 25,41,144 ਫਰਜ਼ੀ ਵੋਟਾਂ ਨਾਲ ਵੋਟ ਚੋਰੀ ਕੀਤੀ : ਰਾਹੁਲ
