ਬੈਂਕਾਕ ਤੋਂ ਲਿਆਂਦਾ ਸੀ 840 ਗ੍ਰਾਮ ਹਾਈਡ੍ਰੋਪੋਨਿਕ ਗਾਂਜਾ
ਅੰਮ੍ਰਿਤਸਰ, 4 ਸਤੰਬਰ : ਜ਼ਿਲਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮਜ਼ (ਪ੍ਰਿਵੈਂਟਿਵ) ਨੇ ਬੈਂਕਾਕ ਤੋਂ ਲਿਆਂਦਾ 840 ਗ੍ਰਾਮ ਹਾਈਡ੍ਰੋਪੋਨਿਕ ਗਾਂਜਾ ਜ਼ਬਤ ਕੀਤਾ ਹੈ। ਇਸ ਦੌਰਾਨ ਤਿੰਨ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਬਰਾਮਦ ਗਾਂਜੇ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 84 ਲੱਖ ਰੁਪਏ ਦੱਸੀ ਜਾ ਰਹੀ ਹੈ।
ਕਸਟਮਜ਼ ਦੇ ਬੁਲਾਰੇ ਅਨੁਸਾਰ ਬੀਤੀ ਦਿਨੀਂ ਫਲਾਈਟ ਨੰਬਰ ਐੱਸਐੱਲ-214 ਤੋਂ ਬੈਂਕਾਕ ਹੁੰਦੇ ਹੋਏ ਆਏ 2 ਯਾਤਰੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਤਲਾਸ਼ੀ ਲੈਣ ’ਤੇ ਮੁਲਜ਼ਮ ਦੇ ਕਬਜ਼ੇ ਵਿਚੋਂ ਗਾਂਜਾ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਤੀਜੇ ਵਿਅਕਤੀ ਨੂੰ ਹਵਾਈ ਅੱਡੇ ਦੀ ਪਾਰਕਿੰਗ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕਸਟਮਜ਼ ਅਧਿਕਾਰੀਆਂ ਅਨੁਸਾਰ ਮਾਮਲੇ ਵਿਚ ਜ਼ਬਤ ਕੀਤੇ ਗਏ ਗਾਂਜੇ ਦੀ ਖੇਪ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।
Read More : ਗੁਲਾਬ ਚੰਦ ਕਟਾਰੀਆ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ