Three arrested

ਰਾਜਸਥਾਨ ਤੋਂ ਝੋਨਾ ਲਿਆ ਕੇ ਪੰਜਾਬ ‘ਚ ਵੇਚਣ ਵਾਲੇ ਤਿੰਨ ਗ੍ਰਿਫਤਾਰ

5 ਖ਼ਿਲਾਫ਼ ਮੁਕੱਦਮਾ ਦਰਜ

ਫਿਰੋਜ਼ਪੁਰ, 23 ਅਕਤੂਬਰ : ਰਾਜਸਥਾਨ ਤੋਂ ਝੋਨੇ ਦੀਆਂ ਟਰੈਕਟਰ ਟਰਾਲੀਆਂ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿਚ ਪੰਜਾਬ ਦੀ ਸਰਕਾਰੀ ਖਰੀਦ ਤੇ ਵੇਚਣ ਦੇ ਦੋਸ਼ ਵਿਚ ਥਾਣਾ ਮਮਦੋਟ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ 5 ਖਿਲਾਫ 318 (4), 61 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੋਨਾ ਸਿੰਘ ਸਹਾਇਕ ਖੁਰਾਕ ਸਪਲਾਈਜ਼ ਅਫਸਰ ਫਿਰੋਜ਼ਪੁਰ ਨੇ ਦੱਸਿਆ ਕਿ ਗੋਬਿੰਦ ਪੁੱਤਰ ਸਤਪਾਲ ਸਿੰਘ, ਰਮੇਸ਼ ਕੁਮਾਰ ਪੁੱਤਰ ਨਾਨਕ ਸਿੰਘ, ਲਵਪ੍ਰੀਤ ਸਿੰਘ ਪੁੱਤਰ ਰਾਜ ਕੁਮਾਰ ਵਾਸੀਅਨ ਡੱਬਲੀ ਹਨੂੰਮਾਨਗੜ੍ਹ ਰਾਜਸਥਾਨ, ਮਨਪ੍ਰੀਤ ਸਿੰਘ ਵਾਸੀ ਬਹਾਵ ਵਾਲਾ ਅਤੇ ਮੇਜਰ ਸਿੰਘ ਆੜ੍ਹਤੀਆ ਦਾ ਪੁੱਤਰ ਰਾਜਸਥਾਨ ਤੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿਚ ਪੰਜਾਬ ਦੀ ਸਰਕਾਰੀ ਖਰੀਦ ਤੇ ਵੇਚਦੇ ਹਨ, ਜਿਨ੍ਹਾਂ ਤੋਂ 2 ਟਰੈਕਟਰ ਟਰਾਲੀਆਂ ਭਰੇ ਅਤੇ ਇਕ ਟਰੈਕਟਰ ਟਰਾਲੀ ਖਾਲੀ ਬਰਾਮਦ ਕੀਤੀ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Read More : ਹੁਣ ਤੱਕ 4.32 ਲੱਖ ਤੋਂ ਵੱਧ ਕਿਸਾਨਾਂ ਨੂੰ ਮਿਲਿਆ ਐੱਮ.ਐੱਸ.ਪੀ. ਦਾ ਲਾਭ : ਕਟਾਰੂਚੱਕ

Leave a Reply

Your email address will not be published. Required fields are marked *