Patiala

ਪਟਿਆਲਾ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

 ਪੁਲਸ ਵੱਲੋਂ ਸਕੂਲ ਅਤੇ ਜਨਤਕ ਥਾਵਾਂ ਦੀ ਚੈਕਿੰਗ

-ਈਮੇਲ ਭੇਜਣ ਵਾਲੇ ਜਲਦ ਹੀ ਟਰੇਸ ਕਰ ਕੇ ਕੀਤੀ ਜਾਵੇਗੀ ਕਾਰਵਾਈ : ਐੱਸ. ਐੱਸ. ਪੀ. ਵਰੁਣ ਸ਼ਰਮਾ

ਪਟਿਆਲਾ, 23 ਦਸੰਬਰ: ਸ਼ਹਿਰ ਪਟਿਆਲਾ ਦੇ ਦੇ ਕਈ ਨਾਮੀ ਸਕੂਲਾਂ ਨੂੰ ਅੱਜ ਅਣਪਛਾਤੇ ਵਿਅਕਤੀ ਵੱਲੋਂ ਈ-ਮੇਲ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਸੂਚਨਾ ਮਿਲਦੇ ਹੀ ਪੁਲਸ ਚੌਕਸ ਹੋ ਗਈ ਅਤੇ ਸਕੂਲਾਂ ਅਤੇ ਜਨਤਕ ਸਥਾਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਪਰ ਚੈਕਿੰਗ ਤੋਂ ਬਾਅਦ ਧਮਕੀ ਝੂਠੀ ਨਿਕਲੀ।

ਇਸ ਦੌਰਾਨ ਪੁਲਸ ਨੂੰ ਰਿਆਨ ਇੰਟਰਨੈਸ਼ਨਲ ਸਕੂਲ ਨੇੜੇ ਅਰਬਨ ਅਸਟੇਟ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪਹੰੁਚੀ ਅਤੇ ਸਕੂਲ ਦੀ ਚੈਕਿੰਗ ਕੀਤੀ, ਜਿਥੇ ਕੋਈ ਵੀ ਸ਼ੱਕੀ ਵਸਤੂ ਪ੍ਰਾਪਤ ਨਹੀਂ ਹੋਈ। ਇਸੇ ਤਰ੍ਹਾਂ ਦੀ ਈ-ਮੇਲ ਬਾਕੀ ਕਈ ਹੋਰ ਸਕੂਲਾਂ ਨੂੰ ਆਈ ਤਾਂ ਸਕੂਲ ਵਾਲਿਆਂ ਨੇ ਮੌਸਮ ਦਾ ਬਹਾਨਾ ਬਣਾ ਕੇ ਛੁੱਟੀ ਕਰ ਦਿੱਤੀ। ਜਦੋਂ ਤੱਕ ਸੂਚਨਾ ਜਤਨਕ ਹੋਈ ਤਾਂ ਸਥਿਤੀ ਸਾਰੀ ਕੰਟਰੋਲ ਵਿਚ ਹੀ ਰਹੀ।

ਇਥੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਐੱਸ. ਐੱਸ. ਪੀ. ਵਰੁਣ ਸ਼ਰਮਾ ਅਤੇ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਖੁਦ ਪਹੁੰਚੇ। ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਰਿਆਨ ਇੰਟਰਨੈਸ਼ਨਲ ਸਕੂਲ ਵੱਲੋਂ ਉਨ੍ਹਾਂ ਲਗਭਗ 10.00 ਵਜੇ ਸੂਚਿਤ ਕੀਤਾ ਗਿਆ ਤਾਂ ਮੌਕੇ ’ਤੇ ਐੱਸ. ਐੱਚ. ਓ. ਇੰਸ. ਗੁਰਪ੍ਰੀਤ ਸਿੰਘ ਸਮਰਾਉ ਪਹੰੁਚ ਗਏ ਅਤੇ ਉਨ੍ਹਾਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਐਟੀ ਸਾਬੋਟਾਜ ਟੀਮ, ਜਿਨ੍ਹਾਂ ਦੇ ਕੋਲ ਐੱਨ. ਐੱਲ. ਜੇ. ਡੀ. ਬੰਬ ਡਿਟੈਕਟਿਵ ਵੀ ਸਨ, ਨਾਲ ਸਾਰੇ ਸਕੂਲ ਨੂੰ ਚੈੱਕ ਕੀਤਾ ਗਿਆ, ਉਨ੍ਹਾਂ ਨਾਲ ਡਾਗ ਸਕੁਐਡ ਵੀ ਸੀ। ਉਨ੍ਹਾਂ ਦੱਸਿਆ ਕਿ ਸਕੂਲ ਦਾ ਹਰ ਕੋਨਾ ਚੈੱਕ ਕੀਤਾ ਪਰ ਕਿਤੇ ਵੀ ਕੁਝ ਨਹੀਂ ਮਿਲਿਆ।

ਐੱਸ. ਐੱਸ. ਪੀ. ਨੇ ਦੱਸਿਆ ਕਿ ਪਟਿਆਲਾ ਪੁਲਸ ਪੁਰੀ ਤਰ੍ਹਾਂ ਚੌਕਸ ਹੈ ਪਰ ਕਈ ਵਾਰ ਗੈਰ ਸਮਾਜਿਕ ਅਨਸਰ ਜਿਹੜੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨਾ ਚਾਹੁੰਦੇ ਹਨ, ਅਜਿਹੀਆਂ ਝੂਠੀਆਂ ਈ.ਮੇਲ ਭੇਜ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਕ ਪਾਸੇ ਸਾਡੀ ਟੀਮ ਸਕੂਲਾਂ ਦੀ ਚੈਕਿੰਗ ਕਰ ਰਹੀ ਹੈ ਅਤੇ ਦੂਜੇ ਪਾਸੇ ਸਾਈਬਰ ਟੀਮ ਲੱਭ ਰਹੀਆਂ ਹਨ, ਕਿ ਇਹ ਕਿਹੜੇ ਆਈ. ਪੀ. ਐਡਰੈੱਸ ਤੋਂ ਇਹ ਈਮੇਲ ਜਨਰੇਟ ਹੋਈ, ਕਿਹੜੇ ਦੇਸ਼, ਕਿਹੜੇ ਸ਼ਹਿਰ ਤੋਂ ਹੋਈ, ਸਾਰਾ ਕੁਝ ਸਟੱਡੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਦੋਸ਼ੀ ਨੇ ਅਮਨ ਕਾਨੂੰਨ ਖਰਾਬ ਕਰਨ ਦੀ ਕੋਸ਼ਿਸ ਕੀਤੀ ਹੈ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਈਮੇਲ ਵਿਚ ਕਿਸੇ ਸੰਗਠਨ ਦਾ ਨਾਮ ਨਹੀਂ ਹੈ। ਰੇਲਵੇ ਸਟੇਸ਼ਨ ਅਤੇ ਜਨਤਕ ਥਾਵਾਂ ਦੀ ਚੈਕਿੰਗ ਬਾਰੇ ਉਨ੍ਹਾਂ ਦੱਸਿਆ ਕਿ ਇਹ ਰੂਟੀਨ ਕਾਰਵਾਈ ਹੈ । ਉਨ੍ਹਾਂ ਸਕੂਲ ਮੈਨੇਜਮੈਂਟਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਪਟਿਆਲਾ ਪੁਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

Read More : ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ

Leave a Reply

Your email address will not be published. Required fields are marked *