bomb threats

ਬਿਹਾਰ ’ਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਾਲੰਦਾ, 8 ਦਸੰਬਰ : ਬਿਹਾਰ ਦੇ ਨਾਲੰਦਾ ਜ਼ਿਲੇ ਵਿਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੱਸਿਆ ਗਿਆ ਹੈ ਕਿ ਤਾਮਿਲਨਾਡੂ ਤੋਂ ਭੇਜੀ ਗਈ ਅਤੇ ਪਾਕਿਸਤਾਨੀ ਏਜੰਸੀਆਂ ਦਾ ਸੰਦਰਭ ਰੱਖਣ ਵਾਲੀ ਇਸ ਈ-ਮੇਲ ਤੋਂ ਬਾਅਦ ਅਸਲਾ ਫੈਕਟਰੀ ਕੰਪਲੈਕਸ ਵਿਚ ਇਕ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਰਾਜਗੀਰ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਸੁਨੀਲ ਕੁਮਾਰ ਸਿੰਘ ਨੇ ਕਿਹਾ ਕਿ ਈ-ਮੇਲ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਰਾਜਗੀਰ ਵਿਚ ਅਸਲਾ ਫੈਕਟਰੀ ਦੇ ਅੰਦਰ ਧਮਾਕਾਖੇਜ਼ ਸਮੱਗਰੀ ਲਗਾਈ ਗਈ ਹੈ।

ਸੂਚਨਾ ਮਿਲਦਿਆਂ ਹੀ ਇਮਾਰਤ ਦੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਇਲਾਕੇ ਦੀ ਤਲਾਸ਼ੀ ਲਈ ਬੰਬ ਸਕੁਐਡ ਅਤੇ ਡੌਗ ਸਕੁਐਡ ਤਾਇਨਾਤ ਕੀਤੇ ਗਏ। ਹਾਲਾਂਕਿ, ਕੋਈ ਸ਼ੱਕੀ ਵਸਤੂ ਨਹੀਂ ਮਿਲੀ।

Read More : ਹੁਸ਼ਿਆਰਪੁਰ ਦਾ ਡੀ.ਐੱਸ.ਪੀ. ਬਬਨਦੀਪ ਸਿੰਘ ਮੁਅੱਤਲ

Leave a Reply

Your email address will not be published. Required fields are marked *