Chief Minister Yogi

ਦੀਵਾਲੀ ਮੌਕੇ ਵਿਘਨ ਪਾਉਣ ਵਾਲਿਆਂ ਨੂੰ ਸਿੱਧੇ ਜੇਲ ਭੇਜਾਂਗੇ : ਯੋਗੀ

ਕਿਹਾ- ਹੁਣ ਦੰਗਾਕਾਰੀਆਂ ਸਾਹਮਣੇ ਗੋਡੇ ਟੇਕਣ ਵਾਲੀ ਸਰਕਾਰ ਨਹੀਂ

ਲਖਨਊ, 15 ਅਕਤੂਬਰ : -ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਦੀਵਾਲੀ ’ਤੇ ਸੂਬਾ ਵਾਸੀਆਂ ਨੂੰ ਪੰਜ ਦਿਨਾ ਦੀਵਿਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਚੇਤਾਵਨੀ ਦਿੱਤੀ ਕਿ ਤਿਉਹਾਰ ਮੌਕੇ ਵਿਘਨ ਪਾਉਣ ਵਾਲਿਆਂ ਦੀ ਥਾਂ ਜੇਲ ਦੀਆਂ ਸੀਖਾਂ ਦੇ ਪਿੱਛੇ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਹ ਸਰਕਾਰ ਨਹੀਂ ਹੈ ਜੋ ਦੰਗਾਕਾਰੀਆਂ ਸਾਹਮਣੇ ਗੋਡੇ ਟੇਕ ਦੀਵੇ। ਜੋ ਜਿਸ ਭਾਸ਼ਾ ’ਚ ਸਮਝੇਗਾ, ਉਸੇ ਭਾਸ਼ਾ ਵਿਚ ਜਵਾਬ ਦੇਣਾ ਜਾਣਦੀ ਹੈ। ਲੋਕ ਭਵਨ ’ਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਰਸੋਈ ਗੈਸ ਸਿਲੰਡਰ ਰੀਫਿਲ ਸਬਸਿਡੀ ਵੰਡਣ ਦੌਰਾਨ ਸੀ. ਐੱਮ. ਦੱਸਿਅਾ ਕਿ ਸਾਲ 2021 ਤੋਂ ਹੋਲੀ ਅਤੇ ਦੀਵਾਲੀ ’ਤੇ ਸਾਰੇ ਲਾਭਪਾਤਰੀਆਂ ਨੂੰ ਮੁਫਤ ਗੈਸ ਸਿਲੰਡਰ ਦਿੱਤੇ ਜਾਂਦੇ ਹਨ। ਇਸ ਵਾਰ ਸੂਬੇ ਦੇ 1.86 ਕਰੋੜ ਪਰਿਵਾਰਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ।

ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ’ਚ ਉੱਤਰ ਪ੍ਰਦੇਸ਼ ’ਚ ਸਾਰੇ ਤਿਉਹਾਰ ਸ਼ਾਂਤੀ ਅਤੇ ਸਦਭਾਵਨਾ ਨਾਲ ਮਨਾਏ ਗਏ ਹਨ। ਉਨ੍ਹਾਂ ਨੇ ਉੱਜਵਲਾ ਯੋਜਨਾ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਗਰੀਬ ਲੱਕੜੀ ਅਤੇ ਕੋਲੇ ’ਤੇ ਖਾਣਾ ਬਣਾਉਂਦੇ ਸਨ, ਜਿਸ ਦਾ ਉਨ੍ਹਾਂ ਦੀ ਸਿਹਤ ’ਤੇ ਅਸਰ ਪੈਂਦਾ ਸੀ। ਇਸ ਯੋਜਨਾ ਨੇ ਔਰਤਾਂ ਦੇ ਮਾਣ-ਸਨਮਾਨ ਦਾ ਸਤਿਕਾਰ ਕੀਤਾ ਅਤੇ ਹਰ ਘਰ ਵਿਚ ਆਰਾਮ ਅਤੇ ਸਿਹਤ ਦੀ ਰੌਸ਼ਨੀ ਫੈਲਾਈ ਹੈ।

Read More : 2 ਕਾਰਾਂ ਦੀ ਟੱਕਰ ’ਚ 3 ਦੀ ਮੌਤ, 4 ਜ਼ਖਮੀ

Leave a Reply

Your email address will not be published. Required fields are marked *