ਦੋਵੇਂ ਮੁਲਜ਼ਮ ਜ਼ਖਮੀ. 2 ਪਿਸਟਲ ਬਰਾਮਦ
ਗੁਰਦਾਸਪੁਰ, 1 ਦਸੰਬਰ : ਅੱਜ ਸਵੇਰੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਥਾਣਾ ਪੁਰਾਣਾ ਸ਼ਾਲਾ ਦੇ ਦਊਵਾਲ ਮੋੜ ‘ਤੇ 2 ਬਦਮਾਸ਼ਾਂ ਅਤੇ ਪੁਲਿਸ ਦੇ ਵਿਚਕਾਰ ਮੁਕਾਬਲਾ ਹੋਣ ਦੀ ਖ਼ਬਰ ਹੈ। ਬਦਮਾਸ਼ਾਂ ਵਲੋਂ ਪੁਲਿਸ ਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਵਲੋਂ ਜਵਾਬੀ ਫਾਇਰਿੰਗ ਵਿੱਚ ਦੋਵੇਂ ਬਦਮਾਸ਼ ਹੋਏ ਜ਼ਖ਼ਮੀ ਹੋ ਗਏ।
ਦੋਵਾਂ ਬਦਮਾਸ਼ਾਂ ਕੋਲੋਂ 2 ਪਿਸਟਲ ਵੀ ਬਰਾਮਦ ਹੋਏ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਫ਼ਿਲਹਾਲ ਜ਼ਖ਼ਮੀ ਬਦਮਾਸ਼ਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਗਿਆ ਹੈ। ਇਹ ਬਦਮਾਸ਼ ਕਿਸ ਕਿਸ ਵਾਰਦਾਤ ਨੂੰ ਅੰਜ਼ਾਮ ਦੇ ਚੁੱਕੇ ਹਨ, ਇਸ ਬਾਰੇ ਅਜੇ ਖੁਲਾਸਾ ਨਹੀਂ ਹੋਇਆ।
Read More : 350 ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ ਕਰ ਕੇ ਸ਼ੁਰੂ ਕੀਤਾ ਜਾਵੇ ਸੰਸਦ ਦਾ ਸਰਦ ਰੁੱਤ ਇਜਲਾਸ : ਹਰਸਿਮਰਤ ਬਾਦਲ
