ਰਵਨੀਤ ਬਿੱਟੂ

ਪੰਜਾਬ ਵਿੱਚ ਰੇਲਵੇ ਵਿਕਾਸ ਪ੍ਰੋਜੈਕਟਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ: ਰਵਨੀਤ ਬਿੱਟੂ

ਪੰਜਾਬ ਲਈ ਰੇਲਵੇ ਬਜਟ 25 ਗੁਣਾ ਵਧਿਆ; 30 ਸਟੇਸ਼ਨਾਂ ਦਾ 1,311 ਕਰੋੜ ਨਾਲ ਹੋਵੇਗਾ ਕਾਇਆ-ਕਲਪ

ਪਠਾਨਕੋਟ, 27 ਫਰਵਰੀ : ਕੇਂਦਰੀ ਰਾਜ ਮੰਤਰੀ (ਰੇਲਵੇ ਅਤੇ ਖਾਦ ਪ੍ਰੋਸੈਸਿੰਗ ਉਦਯੋਗ) ਰਵਨੀਤ ਸਿੰਘ ਬਿੱਟੂ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿੱਚ ਰੇਲਵੇ ਵਿਕਾਸ ਪ੍ਰੋਜੈਕਟਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਲਈ ਸਾਲਾਨਾ ਰੇਲਵੇ ਬਜਟ ਵੰਡ ਹੁਣ 2009–2014 ਦੇ ਸਮੇਂ ਨਾਲ ਤੁਲਨਾ ਕਰਦਿਆਂ ਲਗਭਗ 25 ਗੁਣਾ ਵੱਧ ਕੇ 5,673 ਕਰੋੜ ਰੁਪਏ ਹੋ ਗਈ ਹੈ।

ਇਸ ਵੇਲੇ ਸੂਬੇ ਭਰ ਵਿੱਚ 26,382 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿੱਚ ਨਵੀਆਂ ਰੇਲ ਲਾਈਨਾਂ ਦੀ ਉਸਾਰੀ, ਸਟੇਸ਼ਨਾਂ ਦਾ ਪੁਨਰਵਿਕਾਸ ਅਤੇ ਸੁਰੱਖਿਆ ਸੁਧਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ 30 ਰੇਲਵੇ ਸਟੇਸ਼ਨਾਂ ਦਾ ਵਿਆਪਕ ਪੁਨਰਵਿਕਾਸ ‘ਅੰਮ੍ਰਿਤ ਭਾਰਤ ਸਟੇਸ਼ਨ ਸਕੀਮ’ ਹੇਠ 1,311 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।

ਦਿੱਲੀ-ਅੰਬਾਲਾ ਵਿਚਕਾਰ ਤੀਜੀ ਤੇ ਚੌਥੀ ਲਾਈਨ ਨੂੰ ਮਨਜ਼ੂਰੀ

ਮੰਤਰੀ ਬਿੱਟੂ ਨੇ ਦਿੱਲੀ ਤੋਂ ਅੰਬਾਲਾ ਵਿਚਕਾਰ ਤੀਜੀ ਅਤੇ ਚੌਥੀ ਰੇਲ ਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। 194 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 5,983 ਕਰੋੜ ਰੁਪਏ ਹੈ, ਜੋ ਅਗਲੇ ਚਾਰ ਸਾਲਾਂ ਵਿੱਚ ਪੂਰਾ ਹੋਵੇਗਾ। ਇਹ ਕਾਰਿਡੋਰ ਵੈਸ਼ਨੋ ਦੇਵੀ ਕਟੜਾ, ਸ੍ਰੀਨਗਰ, ਜੰਮੂ ਅਤੇ ਸ਼ਿਮਲਾ ਵਰਗੇ ਧਾਰਮਿਕ ਤੇ ਸੈਰ-ਸਪਾਟਾ ਸਥਾਨਾਂ ਨਾਲ ਕਨੈਕਟਿਵਟੀ ਬਿਹਤਰ ਕਰੇਗਾ।

ਫਾਟਕਾਂ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ

ਨੈਰੋ ਗੇਜ ਲਾਈਨ ’ਤੇ ਟ੍ਰੈਫਿਕ ਸਮੱਸਿਆ ਬਾਰੇ ਉਨ੍ਹਾਂ ਦੱਸਿਆ ਕਿ ਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ ਵਿੱਚ ਫਾਟਕ ਲੰਮੇ ਸਮੇਂ ਲਈ ਬੰਦ ਰਹਿਣ ਕਾਰਨ ਐਮਰਜੈਂਸੀ ਸੇਵਾਵਾਂ ਵਿੱਚ ਰੁਕਾਵਟ ਆਉਂਦੀ ਹੈ। ਇਸ ਦੇ ਸਥਾਈ ਹੱਲ ਵਜੋਂ ਪਠਾਨਕੋਟ ਜੰਕਸ਼ਨ ਤੋਂ 10 ਕਿਲੋਮੀਟਰ ਦੂਰ ਸਥਿਤ ਜੰਡਵਾਲ ਸਟੇਸ਼ਨ (4LSR) ਦੇ ਵਿਕਾਸ ਦਾ ਪ੍ਰਸਤਾਵ ਹੈ, ਜਿਸ ’ਤੇ 21.42 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।

ਰਵਨੀਤ ਸਿੰਘ ਬਿੱਟੂ ਨੇ ਜਲੰਧਰ ਕੈਂਟ-ਪਠਾਨਕੋਟ ਸੈਕਸ਼ਨ ’ਤੇ ਮਿਰਥਲ ਨੇੜੇ 18.28 ਕਰੋੜ ਦੀ ਲਾਗਤ ਨਾਲ ਰੋਡ ਅੰਡਰ ਬ੍ਰਿਜ (RUB) ਬਣਾਉਣ ਦਾ ਵੀ ਐਲਾਨ ਕੀਤਾ।ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਹੋਰ ਮੌਜੂਦ ਸਨ।

Read More : ਰਣਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਕਾਂਗਰਸ ਨੇਤਾ

Leave a Reply

Your email address will not be published. Required fields are marked *