ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ
ਸੰਗਰੂਰ, 19 ਜੂਨ : ਸੰਗਰੂਰ ਕੋਲ ਸੁਲਰਘਰਟ ਤੋਂ ਨੀਲੋਵਾਲ ਪਿੰਡ ਜਾਣ ਵਾਲੀ ਮੁੱਖ ਨਹਿਰ ’ਚ ਖਡਿਆਲ ਪਿੰਡ ਨੇੜੇ ਬੀਤੀ ਰਾਤ ਅਚਾਨਕ ਪਾੜ ਪੈ ਗਿਆ। ਇਹ ਪਾੜ ਵੱਧਦਾ ਵੱਧਦਾ ਕਰੀਬ 50 ਫੁੱਟ ਤੱਕ ਪਹੁੰਚ ਗਿਆ, ਜਿਸ ਨਾਲ ਨੜੇਲੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਗਈ।
ਨਹਿਰ ਟੁੱਟਣ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਅਤੇ ਨਹਿਰੀ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਸਾਰੀ ਜ਼ਮੀਨ ਡੁੱਬ ਚੁੱਕੀ ਸੀ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਨਹਿਰ ਦੀ ਕਮਜ਼ੋਰ ਹਾਲਤ ਬਾਰੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਪਾਣੀ ਦੇ ਭਰਨ ਨਾਲ ਕਣਕ ਦੀ ਕਟਾਈ ਤੋਂ ਬਾਅਦ ਤਿਆਰ ਕੀਤੀ ਜਾ ਰਹੀ ਅਗਲੀ ਫਸਲ ਦੀ ਤਿਆਰੀ ਵੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਨੂੰ ਇਸ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਨਹਿਰ ਦੀ ਜਲਦੀ ਮੁਰੰਮਤ ਦੀ ਮੰਗ ਵੀ ਕੀਤੀ ਹੈ।
ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਅਸੀਂ ਵਾਰ-ਵਾਰ ਚਿਤਾਵਨੀ ਦਿੰਦੇ ਰਹੇ ਕਿ ਨਹਿਰ ਦੀਆਂ ਕੰਧਾਂ ਕਮਜ਼ੋਰ ਹਨ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਹੁਣ ਜਦੋਂ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਹੈ, ਤਾਂ ਪ੍ਰਸ਼ਾਸਨ ਨੂੰ ਜਵਾਬ ਦੇਣਾ ਪਵੇਗਾ।
Read More : ਸੁਖਬੀਰ ਬਾਦਲ ਕਾਰਨ ਅਕਾਲੀ ਦਲ ਦੇ ਨਹੀਂ ਲੱਗਣਗੇ ਪੈਰ : ਪਰਮਿੰਦਰ ਢੀਂਡਸਾ