ਅੰਨ੍ਹਾ ਤਸ਼ੱਦਦ

ਨੌਜਵਾਨ ਨੂੰ ਅਗਵਾ ਕਰ ਕੇ ਜੰਗਲੀ ਖੇਤਰ ’ਚ ਲਿਜਾ ਕੇ ਕੀਤਾ ਅੰਨ੍ਹਾ ਤਸ਼ੱਦਦ

ਪੁੱਠਾ ਲਟਕਾ ਕੇ ਅਤੇ ਦਰੱਖ਼ਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਦੋਸ਼, ਹਸਪਤਾਲ ’ਚ ਇਲਾਜ ਅਧੀਨ

ਮਾਛੀਵਾੜਾ ਸਾਹਿਬ, 23 ਫਰਵਰੀ : ਮਾਛੀਵਾੜਾ ਦੇ ਰਹਿਣ ਵਾਲੇ ਸਾਹਿਲ ਕੁਮਾਰ ਨੂੰ ਕੁਝ ਨੌਜਵਾਨਾਂ ਵੱਲੋਂ ਅਗਵਾ ਕਰ ਕੇ ਜੰਗਲੀ ਖੇਤਰ ’ਚ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਮਰਾਲਾ ਹਸਪਤਾਲ ’ਚ ਇਲਾਜ ਅਧੀਨ ਸਾਹਿਲ ਕੁਮਾਰ ਨੇ ਦੱਸਿਆ ਿਕ ਉਹ ਇਕ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਹੈ। ਦੋ ਮਹੀਨੇ ਪਹਿਲਾਂ ਉਸ ਦਾ ਇਕ ਸਾਥੀ ਕਰਮਚਾਰੀ ਨਾਲ ਝਗੜਾ ਹੋਇਆ ਸੀ, ਜਿਸ ਦਾ ਸਮਝੌਤਾ ਹੋ ਗਿਆ ਸੀ। ਦੁਪਹਿਰ ਵੇਲੇ ਉਹੀ ਨੌਜਵਾਨ ਉਸ ਨੂੰ ਬਹਾਨੇ ਨਾਲ ਜੋਧਵਾਲ ਲੈ ਗਿਆ, ਜਿੱਥੇ 8 ਨੌਜਵਾਨਾਂ ਨੇ ਉਸ ਨੂੰ ਅਗਵਾ ਕਰ ਲਿਆ।

ਸਾਹਿਲ ਨੇ ਦੱਸਿਆ ਿਕ ਹਮਲਾਵਰ ਉਸ ਨੂੰ ਮੰਡ ਸ਼ੇਰੀਆਂ ਦੇ ਜੰਗਲੀ ਖੇਤਰ ’ਚ ਲੈ ਗਏ, ਜਿੱਥੇ ਉਸ ਨੂੰ ਪੁੱਠਾ ਲਟਕਾ ਕੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ। ਉਸ ਨੇ ਦੋਸ਼ ਲਾਇਆ ਿਕ ਉਸ ਨੂੰ ਕੰਡਿਆਲੀ ਤਾਰ ’ਤੇ ਨੰਗੇ ਪੈਰੀਂ ਚਲਾਇਆ ਗਿਆ ਅਤੇ ਫਿਰ ਦਰੱਖ਼ਤ ਨਾਲ ਬੰਨ੍ਹ ਕੇ ਲਹੂ-ਲੁਹਾਣ ਕਰ ਦਿੱਤਾ ਗਿਆ। ਹਮਲਾਵਰ ਉਸ ਨੂੰ ਬੰਨ੍ਹਿਆ ਹੋਇਆ ਹੀ ਛੱਡ ਕੇ ਫ਼ਰਾਰ ਹੋ ਗਏ। ਦੇਰ ਸ਼ਾਮ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭ ਕੇ ਹਸਪਤਾਲ ਦਾਖ਼ਲ ਕਰਵਾਇਆ।

ਪੀੜਤ ਨੌਜਵਾਨ ਨੇ ਦੱਸਿਆ ਿਕ ਕੁੱਟਮਾਰ ਦੌਰਾਨ ਹਮਲਾਵਰਾਂ ਨੇ ਵੀਡੀਓ ਵੀ ਬਣਾਈ ਹੈ। ਸਾਹਿਲ ਦੇ ਪਿਤਾ ਵਿੱਕੀ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮਾਛੀਵਾੜਾ ਥਾਣਾ ਦੇ ਮੁਨਸ਼ੀ ਕੁਲਜੀਤ ਸਿੰਘ ਨੇ ਕਿਹਾ ਿਕ ਹਸਪਤਾਲ ਤੋਂ ਸੂਚਨਾ ਮਿਲਦੇ ਹੀ ਨੌਜਵਾਨ ਦੇ ਬਿਆਨ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਹਿਲ ਮੁਤਾਬਕ ਉਹ 4 ਹਮਲਾਵਰਾਂ ਨੂੰ ਪਛਾਣਦਾ ਹੈ, ਜੋ ਬੇਟ ਖੇਤਰ ਦੇ ਪਿੰਡਾਂ ਨਾਲ ਸਬੰਧਤ ਹਨ।

Read More : ਬਹਾਦਰਾਂ ਦਾ ਪੰਜਾਬ ਨਸ਼ੇ ਨਾਲ ਜ਼ਖ਼ਮੀ, ਇਸ ਨੂੰ ਮੁੜ ਰੰਗਲਾ ਬਣਾਵਾਂਗੇ : ਕਟਾਰੀਆ

Leave a Reply

Your email address will not be published. Required fields are marked *