ਈ-ਚਲਾਨ

ਈ-ਚਲਾਨ ਦਾ ਕਮਾਲ

ਆਰ.ਟੀ.ਓ. ਤਰਨਤਾਰਨ ਨੇ ਮਾਲੇਰਕੋਟਲਾ ’ਚ ਚਲ ਰਹੀ ਐਕਟਿਵਾ ਦਾ ਸੀਟ ਬੈਲਟ ਨਾ ਲਗਾਉਣ ਦਾ ਭੇਜਿਆ ਚਲਾਨ

ਮਾਲੇਰਕੋਟਲਾ, 31 ਜਨਵਰੀ : ਈ-ਗਵਰਨੈਂਸ ਦੇ ਖੇਤਰ ’ਚ, ਜਿੱਥੇ ਈ-ਚਲਾਨਾਂ ਰਾਹੀਂ ਸਰਕਾਰ ਨੂੰ ਭਾਰੀ ਮਾਲੀਆ ਪ੍ਰਾਪਤ ਹੋ ਰਿਹਾ ਹੈ, ਉਥੇ ਹੀ ਲੋਕਾਂ ਨੂੰ ਸਹੂਲਤ ਦੇ ਨਾਲ-ਨਾਲ ਅਸੁਵਿਧਾਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਜਿਹੀ ਹੀ ਇਕ ਅਸੁਵਿਧਾ ਵਾਲੀ ਘਟਨਾ ਉਦੋਂ ਵਾਪਰੀ ਜਦੋਂ ਇਸ ਪ੍ਰਤੀਨਿਧੀ (ਅਖਿਲੇਸ਼ ਕੁਮਾਰ ਜੈਨ) ਨੂੰ 29 ਜਨਵਰੀ ਨੂੰ ਸ਼ਾਮ 19:52 ਵਜੇ ਆਰ.ਟੀ.ਓ. ਤਰਨਤਾਰਨ ਵਲੋਂ, ਉਸ ਦੀ ਐਕਟਿਵਾ (ਸਕੂਟਰ) ਪੀ.ਬੀ.-13-ਬੀ.ਐੱਮ.-0730 ਲਈ ‘ਸੀਟ ਬੈਲਟਾਂ ਨਾ ਵਰਤਣ’ ਕਾਰਨ 1000 ਰੁਪਏ ਦਾ ਚਲਾਨ ਭੇਜਿਆ ਗਿਆ।

ਮਜ਼ੇਦਾਰ ਗੱਲ ਇਹ ਹੈ ਕਿ ਚਲਾਨ ਦੀ ਸ਼ਬਦਾਵਲੀ ਖੁਦ ਦੱਸ ਰਹੀ ਹੈ ਕਿ ਇਹ ਵਾਹਨ ਇਕ ਮੋਟਰਸਾਈਕਲ/ਸਕੂਟਰ (2 ਪਹੀਆ) ਹੈ, ਭਾਵ ਇਸ ’ਚ ਸੀਟ ਬੈਲਟਾਂ ਨਹੀਂ ਹਨ।

ਪੀੜਤ ਇਸ ਗੱਲੋਂ ਵੀ ਹੈਰਾਨ ਹੈ ਕਿ ਮਾਲੇਰਕੋਟਲਾ ’ਚ ਚਲਾਈ ਜਾ ਰਹੀ ਐਕਟਿਵਾ ਦਾ ਚੱਕ ਲਧੇਕੇ (ਖੇਮ ਕਰਨ) ਵਿਖੇ ਆਰ.ਟੀ.ਓ. ਤਰਨਤਾਰਨ ਵਲੋਂ ਚਲਾਨ ਕਿਵੇਂ ਕੀਤਾ ਜਾ ਸਕਦਾ ਹੈ ਅਤੇ ਐਕਟਿਵਾ ’ਚ ਸੀਟ ਬੈਲਟਾਂ ਕਿੱਥੇ ਹੁੰਦੀਆਂ ਹਨ? ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਦਾ ਉਕਤ ਦੋਪਹੀਆ ਵਾਹਨ ਕਦੇ ਵੀ ਤਰਨਤਾਰਨ ਜ਼ਿਲੇ ਦੀ ਹੱਦ ’ਚ ਦਾਖਲ ਨਹੀਂ ਹੋਇਆ ਹੈ।

ਇਸ ਸਬੰਧ ’ਚ ਸਥਾਨਕ ਪੁਲਸ ਵਿਭਾਗ ਦੇ ਇਕ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਚਲਾਨ ਕਿਸੇ ਤਕਨੀਕੀ ਨੁਕਸ ਕਾਰਨ ਹੋਇਆ ਹੋ ਸਕਦਾ ਹੈ। ਪੀੜਤ ਨੇ ਈ-ਚਲਾਨ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਜਿਸ ਦਾ ਸਟੇਟਸ ਖਬਰ ਲਿਖੇ ਜਾਣ ਤੱਕ ‘ਤੁਹਾਡੀ ਟਿਕਟ ਆਰ.ਟੀ.ਓ. ਤਰਨਤਾਰਨ ਨੂੰ ਭੇਜ ਦਿੱਤੀ ਗਈ ਹੈ’ ਨਜ਼ਰ ਆ ਰਿਹਾ ਸੀ।

Read More : ਕੈਨੇਡਾ ’ਚ ਚੱਲੀਆਂ ਗੋਲੀਆਂ, ਪੰਜਾਬੀ ਜੋੜੇ ਦੀ ਮੌਤ

Leave a Reply

Your email address will not be published. Required fields are marked *