F.I.R.

ਔਰਤ ਨੇ ਖੁਦ ’ਤੇ ਤੇਲ ਪਾ ਲਾਈ ਅੱਗ

ਘਰਵਾਲਾ ਸ਼ਰਾਬ ਪੀ ਕੇ ਕੁੱਟਮਾਰ ਕਰ ਕੇ ਦਿੰਦਾ ਸੀ ਜਾਨੋ ਮਾਰਨ ਦੀਆਂ ਧਮਕੀਆਂ

ਗੁਰੂਹਰਸਹਾਏ, 1 ਜੁਲਾਈ : ਜ਼ਿਲਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਕੁਤਬਗੜ੍ਹ ਭਾਟਾ ਵਿਖੇ ਇਕ ਔਰਤ ਵੱਲੋਂ ਆਪਣੇ ਘਰਵਾਲੇ ਅਤੇ ਸੱਸ ਤੋਂ ਤੰਗ ਆ ਕੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਪੁਲਸ ਨੇ ਔਰਤ ਦੇ ਘਰਵਾਲੇ ਅਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਸਿਮਰਨ ਕੌਰ ਪਤਨੀ ਬਲਜੀਤ ਹਾਂਡਾ ਵਾਸੀ ਕੁਤਬਗੜ੍ਹ ਭਾਟਾ ਨੇ ਦੱਸਿਆ ਕਿ ਉਸ ਦੇ ਘਰਵਾਲਾ ਨੇ ਉਸ ਦੀ ਅੱਜ ਸਾਰਾ ਦਿਨ ਕੁੱਟਮਾਰ ਕੀਤੀ ਅਤੇ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਸਿਮਰਨ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਬਲਜੀਤ ਹਾਂਡਾ ਪੁੱਤਰ ਸ਼ੇਰ ਚੰਦ ਦੀ ਕੁੱਟਮਾਰ ਤੋਂ ਤੰਗ ਆ ਕੇ ਆਪਣੇ-ਆਪ ’ਤੇ ਤੇਲ ਪਾ ਕੇ ਅੱਗ ਲਗਾ ਲਈ।
ਸਿਮਰਨ ਕੌਰ ਨੇ ਦੱਸਿਆ ਕਿ ਉਸ ਦੀ ਸੱਸ ਨੇ ਵੀ ਉਸ ਨੂੰ ਪ੍ਰੇਸ਼ਾਨ ਕੀਤਾ ਅਤੇ ਕਹਿੰਦੀ ਤੂੰ ਘਰੋਂ ਨਿਕਲ ਜਾ। ਸਿਮਰਨ ਕੌਰ ਨੇ ਦੱਸਿਆ ਕਿ ਉਸ ਦਾ ਘਰਵਾਲਾ ਰਾਤ ਦੇ 12 ਵਜੇ ਤੱਕ ਸ਼ਰਾਬ ਪੀਂਦਾ ਹੈ ਤੇ ਉਸ ਨੂੰ ਪੇਕੇ ਘਰ ਵੀ ਨਹੀਂ ਜਾਣ ਦਿੰਦਾ। ਸਿਮਰਨ ਕੌਰ ਨੇ ਦੱਸਿਆ ਕਿ ਆਂਢ-ਗੁਆਂਢ ਦੀਆਂ ਗੱਲਾਂ ’ਚ ਆ ਕੇ ਉਸ ਦਾ ਘਰਵਾਲਾ ਉਸ ’ਤੇ ਸ਼ੱਕ ਕਰਦਾ ਸੀ।

ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਔਰਤ ਦੇ ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Read More : ਘਰ ’ਚ ਲੱਗੀ ਅੱਗ, ਪਤੀ-ਪਤਨੀ ਦੀ ਮੌਤ

Leave a Reply

Your email address will not be published. Required fields are marked *