emergency ward

ਔਰਤ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਅੱਗੇ ਦਿੱਤਾ ਬੱਚੇ ਨੂੰ ਜਨਮ

ਇਸ ਘਟਨਾ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਕੀਤਾ ਭਾਵੁਕ

ਕਪੂਰਥਲਾ, 27 ਅਗਸਤ : ਜ਼ਿਲਾ ਕਪੂਰਥਲਾ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਇੱਕ ਗਰਭਵਤੀ ਔਰਤ ਨੇ ਐਮਰਜੈਂਸੀ ਵਾਰਡ ਦੇ ਬਾਹਰ ਬੱਚੇ ਨੂੰ ਜਨਮ ਦਿੱਤਾ। ਇਸ ਦੌਰਾਨ ਔਰਤ ਪਛਾਣ ਮੰਜੂ (25) ਪਤਨੀ ਨੰਦ ਲਾਲ ਵਾਸੀ ਮੁਹੱਲਾ ਸੰਤਪੁਰਾ ਵਜੋਂ ਹੋਈ ਹੈ। ਨੰਦ ਲਾਲ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਅਤੇ ਆਪਣੀ ਪਤਨੀ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ।

ਨੰਦ ਲਾਲ ਨੇ ਦੱਸਿਆ ਕਿ ਉਸਦੀ ਪਤਨੀ ਗਰਭ ਅਵਸਥਾ ਦੇ ਨੌਵੇਂ ਮਹੀਨੇ ਵਿਚ ਸੀ। ਬੁੱਧਵਾਰ ਸਵੇਰੇ ਉਸਦੀ ਸਿਹਤ ਅਚਾਨਕ ਵਿਗੜ ਗਈ। ਰਾਤ ਤੋਂ ਲਗਾਤਾਰ ਮੀਂਹ ਪੈਣ ਕਾਰਨ ਘਰੋਂ ਹਸਪਤਾਲ ਪਹੁੰਚਣ ਦਾ ਕੋਈ ਸਾਧਨ ਨਹੀਂ ਮਿਲ ਸਕਿਆ। ਬਹੁਤ ਮੁਸ਼ਕਲ ਨਾਲ ਇਕ ਆਟੋ ਵਾਲੇ ਨੂੰ ਬੇਨਤੀ ਕਰਨ ਤੋਂ ਬਾਅਦ ਉਹ ਪਤਨੀ ਨੂੰ ਸਿਵਲ ਹਸਪਤਾਲ ਲਿਆਉਣ ਦੇ ਯੋਗ ਹੋਇਆ। ਜਦੋਂ ਤੱਕ ਉਹ ਹਸਪਤਾਲ ਪਹੁੰਚੀ, ਮੰਜੂ ਦੀ ਹਾਲਤ ਵਿਗੜ ਗਈ ਅਤੇ ਉਹ ਐਮਰਜੈਂਸੀ ਵਾਰਡ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਉੱਥੇ ਡਿੱਗ ਪਈ। ਉਸ ਦੌਰਾਨ, ਉਸਨੇ ਇੱਕ ਛੋਟੀ ਜਿਹੀ ਬੱਚੀ ਨੂੰ ਜਨਮ ਦਿੱਤਾ। ਇਸ ਘਟਨਾ ਕਾਰਨ ਮੌਕੇ ‘ਤੇ ਮੌਜੂਦ ਲੋਕ ਵੀ ਭਾਵੁਕ ਹੋ ਗਏ।

ਹਸਪਤਾਲ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਇਆ ਅਤੇ ਮਾਂ ਅਤੇ ਧੀ ਦੋਵਾਂ ਨੂੰ ਮੈਟਰਨਿਟੀ ਵਾਰਡ ਵਿਚ ਦਾਖਲ ਕਰਵਾਇਆ। ਫਿਲਹਾਲ ਦੋਵਾਂ ਦੀ ਹਾਲਤ ਆਮ ਦੱਸੀ ਜਾ ਰਹੀ ਹੈ।

ਨਵਜੰਮੀ ਬੱਚੀ ਦੇ ਪਿਤਾ ਨੰਦ ਲਾਲ ਨੇ ਖੁਸ਼ੀ ਅਤੇ ਭਾਵੁਕਤਾ ਪ੍ਰਗਟ ਕਰਦਿਆਂ ਕਿਹਾ ਇਹ ਸਾਡਾ ਪਹਿਲਾ ਜ਼ਿੰਦਾ ਬੱਚਾ ਹੈ। ਪਹਿਲਾਂ ਵੀ ਇਕ ਕੁੜੀ ਦਾ ਜਨਮ ਹੋਇਆ ਸੀ ਪਰ ਜਨਮ ਤੋਂ ਬਾਅਦ ਉਸਦੀ ਮੌਤ ਹੋ ਗਈ। ਹੁਣ ਘਰ ਵਿੱਚ ਲਕਸ਼ਮੀ ਦੇ ਰੂਪ ਵਿੱਚ ਇੱਕ ਛੋਟੀ ਜਿਹੀ ਪਰੀ ਆਈ ਹੈ।

ਇਸ ਘਟਨਾ ਨੇ ਇਕ ਪਾਸੇ ਆਲੇ-ਦੁਆਲੇ ਦੇ ਲੋਕਾਂ ਨੂੰ ਭਾਵੁਕ ਕਰ ਦਿੱਤਾ, ਉੱਥੇ ਹੀ ਇਹ ਸਵਾਲ ਵੀ ਖੜ੍ਹਾ ਕਰ ਦਿੱਤਾ ਹੈ ਕਿ ਪ੍ਰਸ਼ਾਸਨ ਕੋਲ ਮੀਂਹ ਅਤੇ ਐਮਰਜੈਂਸੀ ਸਥਿਤੀਆਂ ਦੌਰਾਨ ਗਰਭਵਤੀ ਔਰਤਾਂ ਅਤੇ ਗੰਭੀਰ ਮਰੀਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਹਸਪਤਾਲ ਪਹੁੰਚਾਉਣ ਲਈ ਕੋਈ ਠੋਸ ਪ੍ਰਬੰਧ ਕਿਉਂ ਨਹੀਂ ਹੈ।

Read More : ਗਾਇਕ ਮਨਕੀਰਤ ਔਲਖ ਨੂੰ ਧਮਕੀ ਦੇਣ ਅਤੇ ਫਿਰੌਤੀ ਮੰਗਣ ਵਾਲਾ ਗ੍ਰਿਫਤਾਰ

Leave a Reply

Your email address will not be published. Required fields are marked *