Manvinder Singh

ਖਰਚਾ ਕਰਵਾ ਕੇ ਵਿਦੇਸ਼ ਗਈ ਪਤਨੀ ਨੇ ਫੇਰੀਆਂ ਅੱਖਾਂ

ਪ੍ਰੇਸ਼ਾਨੀ ਕਾਰਨ ਨੌਜਵਾਨ ਦੀ ਮੌਤ

ਪਾਤੜਾਂ, 3 ਸਤੰਬਰ : ਪਾਤੜਾਂ ਸ਼ਹਿਰ ਦੇ ਦਸਮੇਸ਼ ਨਗਰ ’ਚ ਰਹਿਣ ਵਾਲੇ ਇਕ ਪਰਿਵਾਰ ਉੱਪਰ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਪਤਨੀ ਦੁਆਰਾ ਵਿਦੇਸ਼ ਪਹੁੰਚ ਕੇ ਧੋਖਾ ਦੇਣ ਕਾਰਨ ਪ੍ਰੇਸ਼ਾਨੀ ਦੇ ਚਲਦਿਆਂ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਵਾਸੀ ਪਾਤੜਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਦੱਸਿਆ ਕਿ ਉਸ ਦੇ ਲੜਕੇ ਮਾਨਵਿੰਦਰ ਸਿੰਘ (26) ਦਾ ਰਿਸ਼ਤਾ 2017 ’ਚ ਕੋਮਲਪ੍ਰੀਤ ਕੌਰ ਵਾਸੀ ਰਾਜੇਵਾਲ, ਜ਼ਿਲਾ ਲੁਧਿਆਣਾ ਨਾਲ ਹੋਇਆ ਸੀ। ਉਹ ਬਾਅਦ ’ਚ ਕੈਨੇਡਾ ਚਲੀ ਗਈ, ਜਿਸ ਦਾ ਸਾਰਾ ਖਰਚਾ ਸਾਡੇ ਵੱਲੋਂ ਕੀਤਾ ਗਿਆ ਸੀ।

ਸਾਲ 2019 ’ਚ ਭਾਰਤ ਆ ਕੇ ਕੋਮਲਪ੍ਰੀਤ ਨੇ ਮਾਨਵਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਤੇ ਫਿਰ ਵਿਦੇਸ਼ ਚਲੀ ਗਈ ਅਤੇ ਵਾਪਸ ਨਹੀਂ ਆਈ। ਹੁਣ ਮਨਵਿੰਦਰ ਸਿੰਘ ਨਾਲ ਫੋਨ ’ਤੇ ਵੀ ਗੱਲ ਕਰਨੀ ਬੰਦ ਕਰ ਦਿੱਤੀ। ਉਸ ਨੂੰ ਵਿਦੇਸ਼ ਭੇਜਣ ਵਾਸਤੇ ਆਈਲੈਟਸ ਕਰਾਉਣ ਤੋਂ ਲੈ ਕੇ ਕਾਲਜ ਦੀਆਂ ਫੀਸਾਂ ਅਤੇ ਵਿਆਹ ਦਾ ਖਰਚਾ 50 ਲੱਖ ਦੇ ਕਰੀਬ ਸਾਡੇ ਵੱਲੋਂ ਕੀਤਾ ਗਿਆ ਸੀ। ਇਸ ਕਾਰਨ ਮਨਵਿੰਦਰ ਸਿੰਘ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ, ਜਿਸ ਨੂੰ 2 ਦਿਨ ਪਹਿਲਾਂ ਅਸੀਂ ਦਵਾਈ ਦਵਾਉਣ ਲਈ ਗਏ ਸੀ।

ਇਸ ਨੂੰ ਹਸਪਤਾਲ ਪਹੁੰਚ ਕੇ ਚੱਕਰ ਆ ਗਿਆ ਅਤੇ ਡਾਕਟਰਾਂ ਦੁਆਰਾ ਚੈੱਕਅਪ ਕਰਨ ਤੋਂ ਬਾਅਦ ਮਨਵਿੰਦਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜੋ ਕੋਮਲਪ੍ਰੀਤ ਕੌਰ ਵੱਲੋਂ ਖਰਚਾ ਕਰਵਾ ਕੇ ਵਿਦੇਸ਼ ਜਾਣ ਸਬੰਧੀ ਉਸ ਨੂੰ ਨਾਲ ਨਾ ਲਿਜਾਣ ਕਾਰਨ ਹੋਈ ਪ੍ਰੇਸ਼ਾਨੀ ਕਾਰਨ ਉਸ ਦੀ ਮੌਤ ਹੋਈ ਹੈ।

ਪਾਤੜਾਂ ਪੁਲਸ ਵੱਲੋਂ ਕਥਿਤ ਦੋਸ਼ੀ ਕੋਮਲਪ੍ਰੀਤ ਕੌਰ ਪੁੱਤਰੀ ਰਘਵੀਰ ਸਿੰਘ ਅਤੇ ਉਸ ਦੇ ਪਿਤਾ ਰਘਵੀਰ ਸਿੰਘ ਪੁੱਤਰ ਨਛੱਤਰ ਸਿੰਘ ਤੇ ਭਰਾ ਹਰਦੀਪ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਰਾਜੇਵਾਲ ਥਾਣਾ ਖੰਨਾ ਜ਼ਿਲਾ ਲੁਧਿਆਣਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਸ ਅਧਿਕਾਰੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Read More : ਅੱਤਵਾਦੀ ਲਖਵੀਰ ਲੰਡਾ ਦੇ 2 ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ

Leave a Reply

Your email address will not be published. Required fields are marked *