ਨੰਗਲ, 20 ਅਗਸਤ : ਵਿਸ਼ਵ ਪ੍ਰਸਿੱਧ ਭਾਖੜਾ ਡੈਮ ਵਿਚ ਪਾਣੀ ਦਾ ਲੈਵਲ 1666 ਫੁੱਟ ਪਹੁੰਚ ਗਿਆ ਹੈ। ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ 58671 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਹੈ ਜੋ ਕਿ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਹੈ ਉਥੇ ਹੀ ਜੇ ਗੱਲ ਕਰੀਏ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਤੋਂ 40392 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ।
ਜੇ ਗੱਲ ਨੰਗਲ ਡੈਮ ਦੀ 26 ਗੇਟਾਂ ਦੀ ਕਰੀਏ ਤਾਂ ਨੰਗਲ ਡੈਮ ਤੋਂ 19,000 ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਉੱਥੇ ਹੀ ਕੀਰਤਪੁਰ ਲਾਗੇ ਲੋਹੰਡ ਖੰਡ ਕੋਲੋਂ 10 ਹਜ਼ਾਰ ਕਿਊਸਿਕ ਤੋਂ ਉੱਪਰ ਪਾਣੀ ਛੱਡਿਆ ਜਾ ਰਿਹਾ।
ਦੱਸਣਾ ਇਹ ਵੀ ਜਰੂਰੀ ਹੈ ਕਿ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਦਾ 65 ਵਰਗ ਮੀਲ ਦਾ ਏਰੀਆ ਹੈ ਤੇ ਝੀਲ ਵਿਚ 7.8 ਮੀਲੀਅਨ ਏਕੜ ਫੁੱਟ ਪਾਣੀ ਭੰਡਾਰ ਕਰਨੇ ਦੀ ਸਮਰਥਾ ਹੈ। ਸਵਾਂ ਨਦੀ ਵਿਚ ਆਏ ਅਚਾਨਕ 40 ਹਜ਼ਾਰ ਕਿਊਸਿਕ ਪਾਣੀ ਨੇ ਮਚਾਈ ਤਬਾਹੀ। ਐਲਗਰਾਂ ਪੁਲ ਜੋ ਕਿ ਪਹਿਲਾਂ ਹੀ ਮੁਰੰਮਤ ਦੇ ਕਾਰਨ ਬੰਦ ਕੀਤਾ ਹੋਇਆ ਹੈ ਦੇ ਦੋ ਪਿਲੱਰ ਹਰ ਧਸ ਗਏ। ਇਸ ਪਾਣੀ ਨਾਲ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਨੂੰ ਜ਼ਿਆਦਾ ਖਤਰਾ ਪੈਦਾ ਹੋ ਗਿਆ ਹੈ ।
Read More : ਹਿਮਾਚਲ ਵਿਚ ਇਕ ਘੰਟੇ ਵਿਚ 2 ਵਾਰ ਆਇਆ ਭੂਚਾਲ
