murder News

ਦਰਿੰਦਗੀ ਦਾ ਸ਼ਿਕਾਰ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ

ਪ੍ਰੇਮ ਸਬੰਧਾਂ ਦੇ ਚੱਲਦਿਆਂ ਘਰ ਬੁਲਾ ਕੇ ਕੀਤਾ ਸੀ ਹਮਲਾ

ਫਰੀਦਕੋਟ,12 ਫਰਵਰੀ : ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿੰਗਰਾ ਵਿੱਚ ਬੇਰਹਿਮੀ ਨਾਲ ਕੁੱਟਮਾਰ ਕੀਤੇ ਗਏ 26 ਸਾਲਾ ਨੌਜਵਾਨ ਬੂਟਾ ਸਿੰਘ ਦੀ ਬੀਤੇ ਦਿਨ ਮੌਤ ਹੋ ਗਈ। ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਚ ਇਲਾਜ ਅਧੀਨ ਸੀ। ਰਿਪੋਰਟਾਂ ਅਨੁਸਾਰ ਇਹ ਵਾਰਦਾਤ 31 ਜਨਵਰੀ ਦੀ ਰਾਤ ਨੂੰ ਵਾਪਰੀ ਸੀ, ਜਿਸ ਪਿੱਛੇ ਪ੍ਰੇਮ ਸੰਬੰਧਾਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ।

ਦੋਸ਼ ਹੈ ਕਿ ਪਿੰਡ ਦੀ ਇੱਕ ਵਿਆਹੁਤਾ ਔਰਤ ਨੇ ਬੂਟਾ ਸਿੰਘ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ ਸੀ, ਜਿੱਥੇ ਉਸ ਦਾ ਪਤੀ ਅਮਰ ਸਿੰਘ ਅਤੇ ਹੋਰ ਵਿਅਕਤੀ ਪਹਿਲਾਂ ਹੀ ਮੌਜੂਦ ਸਨ। ਹਮਲਾਵਰਾਂ ਨੇ ਨੌਜਵਾਨ ਦੇ ਸਿਰ ‘ਤੇ ਵਾਰ ਕਰਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਦੋਸ਼ ਇਹ ਵੀ ਹਨ ਕਿ ਮੁਲਜ਼ਮਾਂ ਨੇ ਮਨੁੱਖਤਾ ਦੀਆਂ ਹੱਦਾਂ ਪਾਰ ਕਰਦਿਆਂ ਉਸ ਦੇ ਸਰੀਰ ਨੂੰ ਗਰਮ ਲੋਹੇ ਦੀਆਂ ਰਾਡਾਂ ਨਾਲ ਸਾੜਿਆ ਸੀ।

ਦੇਰ ਰਾਤ ਜਦੋਂ ਪਰਿਵਾਰਕ ਮੈਂਬਰਾਂ ਨੇ ਭਾਲ ਕੀਤੀ ਤਾਂ ਉਹ ਔਰਤ ਦੇ ਘਰੋਂ ਗੰਭੀਰ ਹਾਲਤ ਵਿੱਚ ਮਿਲਿਆ। ਮ੍ਰਿਤਕ ਦੇ ਭਰਾ ਨੇ ਇਸ ਘਟਨਾ ਵਿੱਚ ਪਿੰਡ ਦੇ ਸਰਪੰਚ ਦੀ ਸ਼ਮੂਲੀਅਤ ਹੋਣ ਦਾ ਵੀ ਸ਼ੱਕ ਜਤਾਇਆ ਹੈ। ਸਾਦਿਕ ਪੁਲਿਸ ਸਟੇਸ਼ਨ ਨੇ ਹੁਣ ਇਸ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਜੋੜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More : ਵੀ.ਸੀ. ਡਾ. ਪੁਸ਼ਪਿੰਦਰ ਗਿੱਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

Leave a Reply

Your email address will not be published. Required fields are marked *