ਲੋਕਾਂ ਨੇ ਚਾਲਕ ਅਤੇ ਇਕ ਮਾਤਾ ਨੂੰ ਕੱਢਿਆ ਬਾਹਰ
ਮੋਗਾ, 19 ਅਗਸਤ : ਮੋਗਾ ਬਾਘਾ ਪੁਰਾਣਾ ਰੋਡ ’ਤੇ ਪਿੰਡ ਗਿੱਲ ਦੇ ਕੋਲ ਲੰਘਦੀ ਨਹਿਰ ’ਚ ਇਕ ਤੇਜ਼ ਰਫਤਾਰ ਕਾਰ ਦੇ ਨਹਿਰ ਵਿਚ ਡਿੱਗਣ ਦਾ ਪਤਾ ਲੱਗਾ ਹੈ, ਮੌਕੇ ’ਤੇ ਖੜ੍ਹੇ ਲੋਕਾਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਕਾਰ ਚਾਲਕ ਅਤੇ ਕਾਰ ਵਿਚ ਬੈਠੀ ਮਾਤਾ ਨੂੰ ਬਾਹਰ ਕੱਢਿਆ।
ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਵਲੋਂ ਆ ਰਹੀ ਕਾਰ ਦੇ ਚਾਲਕ ਨੇ ਜਦੋਂ ਇਕ ਮੋਟਰ ਸਾਈਕਲ ਨੂੰ ਬਚਾਉਣ ਦਾ ਯਤਨ ਕੀਤਾ ਤਾਂ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਲੋਟਣੀਆ ਖਾਂਦੀ ਜਾ ਡਿੱਗੀ ਪਈ, ਲੋਕਾਂ ਨੇ ਦੱਸਿਆ ਕਿ ਕਾਰ ਚਾਲਕ ਅਤੇ ਮਾਤਾ ਨੂੰ ਬਚਾ ਲਿਆ ਗਿਆ, ਜਦੋਂ ਇਸ ਸਬੰਧ ਵਿਚ ਥਾਣਾ ਬਾਘਾ ਪੁਰਾਣਾ ਪੁਲਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।
Read More : ਮਹਿੰਦਰਾ ਕਾਲਜ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ : ਬੈਂਸ