ਫਿਰੋਜ਼ਪੁਰ, 1 ਸਤੰਬਰ : ਪਿਛਲੇ ਕਰੀਬ ਇਕ ਹਫਤੇ ਤੋਂ ਜੰਮੂ-ਪਠਾਨਕੋਟ ਰੂਟ ’ਤੇ ਮਾਧੋਪੁਰ ਦੇ ਕੋਲ ਖਸਤਾਹਾਲ ਹੋਏ ਟਰੈਕ ਦੇ ਹਲਾਤ ਕੁਝ ਸੁਧਰਣ ’ਤੇ ਰੇਲਵੇ ਵਿਭਾਗ ਨੇ ਸੋਮਵਾਰ ਤੋਂ ਰੇਲਗੱਡੀਆਂ ਨੂੰ ਰੀਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ ।
ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਰ ਸੋਮਵਾਰ ਨੂੰ ਨਵੀਂ ਦਿੱਲੀ-ਕਟੜਾ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 12445-12446 ਨੂੰ ਦੁਬਾਰਾ ਟਰੈਕ ’ਤੇ ਚਲਾ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਅੱਜ 2 ਸਤੰਬਰ ਨੂੰ ਕਲਕੱਤਾ ਚਿੱਤਪੁਰ-ਜੰਮੂਤਵੀ ਐਕਸਪ੍ਰੈੱਸ ਗੱਡੀ ਨੰਬਰ 13151-13152 ਨੂੰ ਵੀ ਵਿਭਾਗ ਰੀਸਟੋਰ ਕਰਨ ਜਾ ਰਿਹਾ ਹੈ ।
ਰੇਲਵੇ ਸਟੇਸ਼ਨ ’ਤੇ ਪਾਣੀ ਭਰਣ ਕਾਰਨ ਆਗਰਾ-ਹੁਸ਼ਿਆਰਪੁਰ ਗੱਡੀ ਸ਼ਾਰਟ ਟਰਮੀਨੇਟ ਕੀਤੀ
ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਬਹੁਤ ਜ਼ਿਆਦਾ ਪਾਣੀ ਭਰਣ ਕਾਰਨ ਰੇਲਵੇ ਵਿਭਾਗ ਨੇ ਆਗਰਾ-ਹੁਸ਼ਿਆਰਪੁਰ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 11905 ਨੂੰ ਐਤਵਾਰ ਰਾਤ ਜਲੰਧਰ ਸਟੇਸ਼ਨ ਤੋਂ ਅੱਗੇ ਰੱਦ ਕਰਦੇ ਹੋਏ ਇਸ ਨੂੰ ਇਥੋਂ ਹੀ ਵਾਪਸ ਆਗਰਾ ਦੇ ਲਈ ਰਵਾਨਾ ਕਰ ਦਿੱਤਾ ।
ਵਿਭਾਗ ਅਧਿਕਾਰੀਆਂ ਦੇ ਅਨੁਸਾਰ ਸੋਮਵਾਰ ਨੂੰ ਸਥਿਤੀ ’ਚ ਕੁਝ ਸੁਧਾਰ ਹੋਣ ਤੋਂ ਬਾਅਦ ਇਸ ਟਰੇਨ ਨੂੰ ਹੁਸ਼ਿਆਰਪੁਰ ਤੱਕ ਰੀਸਟੋਰ ਕੀਤਾ ਜਾ ਸਕੇਗਾ ।
Read More : ਬਰਸਾਤ ਨੇ ਮਿਰਚ ਉਤਪਾਦਕ ਕਿਸਾਨਾਂ ਦੇ ਸੁਪਨਿਆਂ ’ਤੇ ਫੇਰਿਆ ਪਾਣੀ