ਘਟਨਾ ਸੀ. ਸੀ. ਟੀ. ਵੀ. ਵਿਚ ਕੈਦ, ਸੁਰੱਖਿਆ ਗਾਰਡ ਜ਼ਖਮੀ
ਮੋਹਾਲੀ, 23 ਸਤੰਬਰ : ਬੀਤੀ ਦੇਰ ਰਾਤ ਮੋਹਾਲੀ ਦੇ ਸੈਕਟਰ 66 ਵਿਚ ਬਣੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚੋਂ 2 ਮਰੀਜ਼ ਭੱਜ ਗਏ। ਜਾਣਕਾਰੀ ਅਨੁਸਾਰ ਨਸ਼ਾ ਛੁਡਾਊ ਕੇਂਦਰ ਦੇ ਮਰੀਜ਼ਾਂ ਨੇ ਇੱਕਠੇ ਹੋ ਕੇ ਸੁਰੱਖਿਆ ਗਾਰਡ ਉੱਤੇ ਹਮਲਾ ਕਰ ਦਿੱਤਾ ਹੈ। ਇਸ ਦੌਰਾਨ 2 ਮਰੀਜ਼ ਭੱਜ ਗਏ।
ਇਹ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ , ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਕਿਉਰਿਟੀ ਗਾਰਡ ਉੱਤੇ ਸਾਰੇ ਮਰੀਜ਼ਾਂ ਨੇ ਇੱਕਠੇ ਹੋ ਕੇ ਹਮਲਾ ਕੀਤਾ। ਕੁੱਟਮਾਰ ਦੌਰਾਨ ਸੁਰੱਖਿਆ ਗਾਰਡ ਵੀ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਮੋਹਾਲੀ ਦੇ ਫੇਸ 6 ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਦੱਸ ਦੇਈਏ ਕਿ 79 ਮਰੀਜ਼ਾਂ ਨੂੰ ਦੇਖਣ ਲਈ ਸਿਰਫ਼ 3 ਸੁਰੱਖਿਆ ਗਾਰਡ ਹੀ ਹਨ। ਡਾਕਟਰ ਦਾ ਕਹਿਣਾ ਹੈ ਕਿ ਨਸ਼ਾ ਛੁਡਾਊ ਕੇਂਦਰ ਦੀ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ।
Read More : ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਅਤੇ ਨਵਰਾਤਰੀ ਦੀ ਸੂਬਾ ਵਾਸੀਆਂ ਨੂੰ ਵਧਾਈ