Mohan Lal

ਘੱਗਰ ਦੇ ਵੱਧਦੇ ਪਾਣੀ ਨੇ ਲਈ ਨੌਜਵਾਨ ਦੀ ਜਾਨ

ਪਾਤੜਾਂ, 6 ਸਤੰਬਰ : ਪਿੰਡ ਸ਼ੁਤਰਾਣਾ ਦੇ ਇਕ ਕਿਸਾਨ ਨੇ ਜਦੋਂ ਘੱਗਰ ਦਰਿਆ ਵਿਚ ਪਾਣੀ ਵਧਣ ਨਾਲ ਕੰਢੇ ਨੂੰ ਖੋਰਾ ਲੱਗਿਆ ਵੇਖਿਆ ਤਾਂ ਅਚਾਨਕ ਦਹਿਲ ਜਾਣ ਕਰਨ ਉਸ ਦੀ ਮੌਤ ਹੋ ਗਈ।

ਰਣਜੀਤ ਸਿੰਘ ਅਤੇ ਰਾਜੂ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਮੋਹਨ ਲਾਲ (45) ਪੁੱਤਰ ਲਾਲ ਸਿੰਘ ਇਕ ਛੋਟਾ ਕਿਸਾਨ ਸੀ। ਉਸ ਨੇ ਘੱਗਰ ਕੰਢੇ ਜ਼ਮੀਨ ਨਾਲ ਲੱਗਦੀ 8 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਝੋਨਾ ਲਾਇਆ ਸੀ।

ਪਿਛਲੇ ਕਈ ਦਿਨਾਂ ਤੋਂ ਘੱਗਰ ਦਰਿਆ ਵਿਚ ਪਾਣੀ ਵਧਣ ਕਾਰਨ ਉਹ ਕੰਢਿਆਂ ਦੀ ਰਾਖੀ ਲਈ ਸਾਰੀ-ਸਾਰੀ ਰਾਤ ਜਾਗ ਰਿਹਾ ਸੀ, ਜਦੋਂ ਉਸ ਨੇ ਅੱਜ ਸਵੇਰੇ ਖੇਤ ਦਾ ਕੰਢਾ ਰੁੜਦਾ ਵੇਖਿਆ ਤਾਂ ਉਹ ਦਹਿਲ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮੋਹਨ ਲਾਲ ਆਪਣੇ ਪਿਛੇ ਪਤਨੀ ਤੇ ਚਾਰ ਬੱਚੇ ਛੱਡ ਗਿਆ ਹੈ। ਸਮਾਜ ਸੇਵੀ ਸੁਖਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।

Read More : ਸ਼ਹੀਦੀ ਨਗਰ ਕੀਰਤਨ ਲਖਨਊ ਤੋਂ ਮਹਿੰਗਾਪੁਰ ਲਈ ਰਵਾਨਾ

Leave a Reply

Your email address will not be published. Required fields are marked *