ਹੁਣ ਤੱਕ 3.3 ਕਰੋੜ ਰੁਪਏ ਕੀਤੇ ਇਕੱਠੇ
ਦੁਨੀਆ ਦੀ ਸਭ ਤੋਂ ਖ਼ਤਰਨਾਕ ਬਿਮਾਰੀ ਤੋਂ ਹੈ ਪੀੜਤ ਬੱਚਾ
ਫ਼ਤਿਹਾਬਾਦ, 9 ਜੁਲਾਈ : ਮਾਸੂਮ ਯੁਵੰਸ਼ ਦੀ ਜਾਨ ਬਚਾਉਣ ਲਈ ਹਰਿਆਣਾ ਪੁਲਿਸ ਕਰਮਚਾਰੀਆਂ ਨੇ ਆਪਣੀ ਤਨਖ਼ਾਹ ਦੇ ਕੇ ਹੁਣ ਤੱਕ 3.3 ਕਰੋੜ ਰੁਪਏ ਇਕੱਠੇ ਕੀਤੇ ਹਨ। ਬੀਤੇ ਦਿਨ ਐੱਸ. ਪੀ. ਸਿਧਾਂਤ ਜੈਨ ਦੁਆਰਾ ਕਾਂਸਟੇਬਲ ਰਾਜੇਸ਼ ਨੂੰ ਚੈੱਕ ਸੌਂਪਿਆ ਗਿਆ।
ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਇਕ ਫੋਰਸ ਨਹੀਂ ਹਾਂ, ਅਸੀਂ ਇਕ ਪਰਿਵਾਰ ਹਾਂ। ਮਾਸੂਮ ਯੁਵੰਸ਼ ਇਕ ਦੁਰਲੱਭ ਬੀਮਾਰੀ ਨਾਲ ਜੂਝ ਰਿਹਾ ਹੈ। ਸਾਨੂੰ ਇਕੱਠੇ ਹੋਣਾ ਚਾਹੀਦਾ ਹੈ। ਇਹ ਸਿਰਫ਼ ਪੈਸੇ ਬਾਰੇ ਨਹੀਂ ਹੈ, ਇਹ ਸਭ ਤੋਂ ਔਖੇ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਖੜ੍ਹੇ ਹੋਣ ਬਾਰੇ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਦੇ ਫ਼ਤਿਹਾਬਾਦ ਵਿਚ ਕਾਂਸਟੇਬਲ ਰਾਜੇਸ਼ ਦਾ ਪੁੱਤਰ ਯੁਵੰਸ਼ (8 ਮਹੀਨਾ) ਦੁਨੀਆ ਦੀ ਸਭ ਤੋਂ ਖ਼ਤਰਨਾਕ ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ ਦਾ ਨਾਮ ਸਪਾਈਨਲ ਮਾਸਕੂਲਰ ਐਟ੍ਰੋਫੀ ਟਾਈਪ-1 ਯਾਨੀ ਐਸ. ਐਮ. ਏ ਹੈ, ਜਿਸ ਦਾ ਇਲਾਜ ਸਿਰਫ਼ 14.50 ਕਰੋੜ ਰੁਪਏ ਦੇ ਟੀਕੇ ਨਾਲ ਕੀਤਾ ਜਾ ਸਕਦਾ ਹੈ।
ਇਹ ਟੀਕਾ ਸਵਿਟਜ਼ਰਲੈਂਡ ਦੇ ਜੇਨੇਵਾ ਤੋਂ ਆਵੇਗਾ ਪਰ ਪਰਿਵਾਰ ਦੀ ਵਿੱਤੀ ਹਾਲਤ ਅਜਿਹੀ ਨਹੀਂ ਹੈ ਕਿ ਉਹ ਇੰਨਾ ਖ਼ਰਚਾ ਬਰਦਾਸ਼ਤ ਕਰ ਸਕੇ। ਇਸ ਕਾਰਨ ਯੁਵੰਸ਼ ਦੇ ਪਿਤਾ ਨੇ ਵੀ ਮਦਦ ਦੀ ਅਪੀਲ ਕੀਤੀ ਹੈ ਕਿ ਉਸ ਨੂੰ ਵਿੱਤੀ ਮਦਦ ਦਿੱਤੀ ਜਾਵੇ ਤਾਂ ਜੋ ਉਸ ਦੇ ਮਾਸੂਮ ਬੱਚੇ ਦੀ ਜਾਨ ਬਚਾਈ ਜਾ ਸਕੇ।
Read More : ਕੁਸ਼ਲ ਤਾਈਲ ਨੇ ਚੀਨ ’ਚ ਰਚਿਆ ਇਤਿਹਾਸ