ਗੁਰਦਾਸਪੁਰ

4 ਮਹੀਨੇ ਪਹਿਲਾ ਇੰਗਲੈਂਡ ਗਏ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਕੇਸਵ ਆਪਣੇ ਚਾਚੇ-ਤਾਏ ਦੇ ਤਿੰਨ ਪਰਿਵਾਰਾਂ ’ਚੋਂ ਵੀ ਇਕਲੌਤਾ ਪੁੱਤਰ ਸੀ

ਗੁਰਦਾਸਪੁਰ, 18 ਜਨਵਰੀ : ਇੰਗਲੈਂਡ ਵਿਚ ਜ਼ਿਲਾ ਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ਦੇ ਨੌਜਵਾਨ ਕੇਸਵ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਕੇਸਵ ਆਪਣੇ ਚਾਚੇ-ਤਾਏ ਦੇ ਤਿੰਨ ਪਰਿਵਾਰਾਂ ’ਚੋਂ ਵੀ ਇਕਲੌਤਾ ਪੁੱਤਰ ਸੀ ਅਤੇ ਉਸ ਦੀਆਂ 2 ਸਕੀਆਂ ਭੈਣਾਂ ਹਨ।

ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਕੇਸਵ ਤਿੰਨ ਸਾਲ ਦੇ ਸਟੱਡੀ ਵੀਜ਼ੇ ’ਤੇ ਚਾਰ ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ, ਉਸਨੇ ਆਪਣੀ ਭੈਣ ਦੀ ਮੰਗਣੀ ’ਤੇ ਇੰਡੀਆ ਵਾਪਸ ਆਉਣਾ ਸੀ ਅਤੇ ਇਸ ਤੋਂ ਪਹਿਲੇ ਹੀ ਇਹ ਦਰਦਨਾਕ ਦੁਰਘਟਨਾ ਵਾਪਰ ਗਈ।

ਦੂਜੇ ਪਾਸੇ ਨੌਜਵਾਨ ਦੀ ਮੌਤ ਦੀ ਖਬਰ ਸੁਣਦੇ ਹੀ ਸਾਰੇ ਪਿੰਡ ’ਚ ਸ਼ੋਕ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

Read More : ਦਵਾਈਆਂ ਦੀ ਗੈਰ-ਕਾਨੂੰਨੀ ਫੈਕਟਰੀ ਸੀਲ

Leave a Reply

Your email address will not be published. Required fields are marked *