Rahul-Gandhi

ਕਾਰ ਧਮਾਕੇ ਦੀ ਖਬਰ ਬੇਹੱਦ ਦਰਦਨਾਕ ਤੇ ਚਿੰਤਾਜਨਕ : ਰਾਹੁਲ ਗਾਂਧੀ

ਨਵੀ ਦਿੱਲੀ, 10 ਨਵੰਬਰ : ਦਿੱਲੀ ਵਿਚ ਹੋਏ ਧਮਾਕੇ ਬਾਰੇ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਦਿੱਲੀ ਵਿਚ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਕਾਰ ਧਮਾਕੇ ਦੀ ਖ਼ਬਰ ਬਹੁਤ ਦੁਖਦਾਈ ਅਤੇ ਚਿੰਤਾਜਨਕ ਹੈ। ਇਸ ਦੁੱਖ ਭਰੇ ਹਾਦਸੇ ਵਿਚ ਕਈ ਬੇਕਸੂਰ ਲੋਕਾਂ ਦੀ ਮੌਤ ਦੀ ਖਬਰ ਅਤਿਅੰਤ ਦੁਖਦਾਈ ਹੈ।

ਮੈਂ ਇਸ ਦੁੱਖ ਭਰੇ ਸਮੇਂ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਦੁਖੀ ਪਰਿਵਾਰਾਂ ਦੇ ਨਾਲ ਖੜ੍ਹਾ ਹਾਂ ਅਤੇ ਉਨ੍ਹਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਸਾਰੇ ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋ ਜਾਣਗੇ।

Read More : ਪਹਾੜੀ ਸੂਬਿਆਂ ‘ਚ ਬਰਫ਼ਬਾਰੀ ਸ਼ੁਰੂ

Leave a Reply

Your email address will not be published. Required fields are marked *