Firing at businessman

ਬਦਮਾਸ਼ਾਂ ਨੇ ਫਿਰੌਤੀ ਲਈ ਕਾਰੋਬਾਰੀ ਦੇ ਘਰ ’ਤੇ ਚਲਾਈਆਂ ਗੋਲੀਆਂ

ਲਗਭਗ 15 ਤੋਂ 20 ਰਾਊਂਡ ਕੀਤੇ ਫਾਇਰ, ਪੁਲਸ ਨੇ ਜਾਂਚ ਕੀਤੀ ਸ਼ੁਰੂ

ਲੁਧਿਆਣਾ, 19 ਅਕਤੂਬਰ : ਜ਼ਿਲਾ ਲੁਧਿਆਣਾ ਵਿਚ ਦੇਰ ਰਾਤ ਪਿੰਡ ਲੁਹਾਰਾ ਪੁਲ ਨੇੜੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕੁਝ ਬਦਮਾਸ਼ਾਂ ਵੱਲੋਂ ਇਕ ਕਾਰੋਬਾਰੀ ਦੇ ਘਰ ’ਤੇ 15 ਤੋਂ 20 ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਕਾਰੋਬਾਰੀ ਦੇ ਘਰ ਦੀ ਬਾਲਕੋਨੀ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧਾਂ ’ਤੇ ਗੋਲੀਆਂ ਦੇ ਨਿਸ਼ਾਨ ਮਿਲੇ।

ਜਾਣਕਾਰੀ ਅਨੁਸਾਰ ਇਹ ਫਾਇਰਿੰਗ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਸਬੰਧੀ ਦਹਿਸ਼ਤ ਬਣਾਉਣ ਲਈ ਕੀਤੀ ਗਈ ਸੀ। ਇਸ ਦੌਰਾਨ ਘਟਨਾ ਵਾਲੀ ਥਾਂ ਤੋਂ ਇਕ ਪਰਚੀ ਵੀ ਬਰਾਮਦ ਹੋਈ, ਜਿਸ ’ਚ ਗੈਂਗਸਟਰ ਕੌਸ਼ਲ ਚੌਧਰੀ ਗਰੁੱਪ ਅਤੇ 5 ਕਰੋੜ ਲਿਖਿਆ ਸੀ। ਇਸ ਪਰਚੀ ਨੂੰ ਘਟਨਾ ਅਤੇ ਫਿਰੌਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਾਬਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਅਪਰਾਧੀਆਂ ਦੀ ਪਹਿਚਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ।

ਕਾਰੋਬਾਰੀ ਨੰਦਲਾਲ 2006 ’ਚ ਫ਼ੌਜ ’ਚੋਂ ਬਤੌਰ ਸੂਬੇਦਾਰ ਰਿਟਾਇਰ ਹੋਇਆ ਸੀ ਅਤੇ ਹੁਣ ਉਹ ਲੁਧਿਆਣਾ ’ਚ ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਨੰਦਲਾਲ ਦੇ ਪਰਿਵਾਰ ’ਚ 2 ਬੇਟੇ ਹਨ, ਜਿਨ੍ਹਾਂ ’ਚੋਂ ਇਕ ਡਾਕਟਰ ਅਤੇ ਦੂਜਾ ਬੈਂਕ ਮੈਨੇਜਰ ਹੈ।

Read More : ਪਾਕਿ ਦਾ ਹਰ ਇੰਚ ‘ਬ੍ਰਹਿਮੋਸ’ ਦੀ ਰੇਂਜ ’ਚ, ਆਪ੍ਰੇਸ਼ਨ ਸਿੰਧੂਰ ਟਰੇਲਰ ਸੀ : ਰਾਜਨਾਥ ਸਿੰਘ

Leave a Reply

Your email address will not be published. Required fields are marked *